ਲੁਧਿਆਣਾ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਬੋਲੇ CM - ਰੰਗਲਾ ਪੰਜਾਬ ਬਣਾਉਣ ਤੋਂ ਬਾਅਦ ਹੀ ਅਸਲੀ ਆਜ਼ਾਦੀ ਮਿਲੇਗੀ
Published : Aug 15, 2022, 5:00 pm IST
Updated : Aug 15, 2022, 5:00 pm IST
SHARE ARTICLE
Bhagwant Mann
Bhagwant Mann

ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਲੋਕ ਭਾਰਤ ਨੂੰ ਆਜ਼ਾਦ ਹੁੰਦਾ ਦੇਖਣ ਦੇ ਯੋਗ ਵੀ ਨਹੀਂ ਸਨ।

 

ਲੁਧਿਆਣਾ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਸੋਮਵਾਰ ਨੂੰ ਲੁਧਿਆਣਾ ਵਿਚ ਤਿਰੰਗਾ ਲਹਿਰਾਇਆ। ਉਨ੍ਹਾਂ ਗੁਰੂ ਨਾਨਕ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮੌਕੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਮਿਲੀ ਹੈ। ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਲੋਕ ਭਾਰਤ ਨੂੰ ਆਜ਼ਾਦ ਹੁੰਦਾ ਦੇਖਣ ਦੇ ਯੋਗ ਵੀ ਨਹੀਂ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅਜੇ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ। ਸ਼ਹੀਦਾਂ ਨੇ ਜਿਸ ਅਜ਼ਾਦੀ ਦੀ ਕਲਪਨਾ ਕੀਤੀ ਸੀ, ਉਹ ਅਜ਼ਾਦੀ ਅਜੇ ਤੱਕ ਹਾਸਿਲ ਨਹੀਂ ਹੋਈ। ਥਾਣਿਆਂ ਅਤੇ ਅਦਾਲਤਾਂ ਵਿਚ ਰਿਸ਼ਵਤਖੋਰੀ ਚੱਲ ਰਹੀ ਹੈ। ਅੱਜ ਹਰ ਕਿਸੇ ਨੂੰ ਉੱਚ ਸਿੱਖਿਆ ਦੀ ਲੋੜ ਹੈ। ਬੱਚੇ ਉੱਚ ਸਿੱਖਿਆ ਲੈ ਕੇ ਦੇਸ਼ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਪੰਜਾਬ ਵਿਚ ਬੱਚਿਆਂ ਲਈ ਵਧੀਆ ਸਕੂਲ ਅਤੇ ਖੇਡਾਂ ਲਈ ਵਧੀਆ ਸਟੇਡੀਅਮ ਬਣਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਅੱਜ ਦੇ ਪੰਜਾਬ ਨੂੰ ਭਗਤ ਸਿੰਘ ਦਾ ਰੰਗਲਾ ਪੰਜਾਬ ਬਣਾ ਕੇ ਹੀ ਦਮ ਲੈਣਗੇ।

Bhagwant Mann Bhagwant Mann

ਭਗਵੰਤ ਮਾਨ ਨੇ ਕਿਹਾ ਕਿ ਅੱਜ ਸਾਡੀਆਂ ਧੀਆਂ ਹਰ ਖੇਤਰ ਵਿਚ ਅੱਗੇ ਹਨ। ਅੱਜ ਧੀਆਂ ਪੜ੍ਹ-ਲਿਖ ਕੇ ਨਾਮ ਰੌਸ਼ਨ ਕਰ ਰਹੀਆਂ ਹਨ। ਧੀਆਂ ਨੂੰ ਕੁੱਖ ਵਿਚ ਨਹੀਂ ਮਾਰਨਾ ਚਾਹੀਦਾ। ਕੁੜੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਗੁਰੂਆਂ ਨੇ ਸਿੱਖ ਕੌਮ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਜ਼ਬਰਦਸਤੀ-ਜ਼ੁਲਮ ਵਿਰੁੱਧ ਬੋਲਣਾ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਦੇਖਿਆ ਗਿਆ ਆਜ਼ਾਦੀ ਦਾ ਸੁਪਨਾ ਹਾਲੇ ਤੱਕ ਪੂਰਾ ਨਹੀਂ ਹੋਇਆ। ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਅਜ਼ਾਦੀ ਤੋਂ ਸਾਨੂੰ ਨੁਕਸਾਨ ਵੀ ਹੋਇਆ ਹੈ। ਆਜ਼ਾਦੀ ਵੇਲੇ 10 ਲੱਖ ਲੋਕ ਮਾਰੇ ਗਏ ਸਨ। ਲੋਕਾਂ ਦੇ ਪਰਿਵਾਰ ਵਿਛੜ ਗਏ। ਪਾਕਿਸਤਾਨ ਵਿਚ ਵੀ ਪੰਜਾਬੀ ਇੱਕ ਦੂਜੇ ਤੋਂ ਵਿਛੜ ਗਏ। ਦਰਦ ਸਾਡੇ ਸੀਨੇ ਵਿਚ ਵੀ ਹੈ। ਅਜ਼ਾਦੀ ਸਾਡੇ ਲਈ ਬਹੁਤ ਕੁਝ ਲੈ ਕੇ ਆਈ ਹੈ ਪਰ ਉਸ ਨਾਲ ਸਾਡੇ ਤੋਂ ਖੋਹਿਆ ਵੀ ਬਹੁਤ ਕੁੱਝ ਗਿਆ ਹੈ। 

Bhagwant Mann Bhagwant Mann

ਸਾਨੂੰ ਆਜ਼ਾਦੀ ਉਸ ਦਿਨ ਮਿਲੇਗੀ ਜਿਸ ਦਿਨ ਹਰ ਘਰ ਨਸ਼ਾ ਮੁਕਤ ਹੋਵੇਗਾ, ਹਰ ਬੱਚਾ ਪੜ੍ਹਿਆ-ਲਿਖਿਆ ਹੋਵੇਗਾ। ਸਿਹਤ ਸਹੂਲਤਾਂ ਦੇ ਮਾਮਲੇ ਵਿਚ ਅੱਜ 75 ਮੁਹੱਲਾ ਕਲੀਨਿਕ ਖੋਲ੍ਹ ਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਦਾ ਕੋਈ ਵੀ ਵਿਅਕਤੀ ਬਿਮਾਰੀ ਨਾਲ ਨਹੀਂ ਮਰਨਾ ਚਾਹੀਦਾ। ਸਿਹਤ ਸਹੂਲਤਾਂ ਨੂੰ ਲੋਕਾਂ ਦੀ ਪਹੁੰਚ ਵਿਚ ਲਿਆਂਦਾ ਜਾਵੇਗਾ। ਲੁਧਿਆਣਾ ਵਿਚ 9 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਲੋਕ ਸਮੇਂ-ਸਮੇਂ 'ਤੇ ਆਪਣਾ ਚੈੱਕਅਪ ਅਤੇ ਇਲਾਜ ਕਰਵਾਉਣ ਲਈ ਇਨ੍ਹਾਂ ਕਲੀਨਿਕਾਂ ਵਿਚ ਜਾ ਸਕਦੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement