ਮੇਰੇ ਪੁੱਤਰ ਵਿਨੇ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਨਹੀਂ ਕੀਤਾ : ਬੰਟੀ ਦਿਉੜਾ
Published : Aug 15, 2021, 1:08 am IST
Updated : Aug 15, 2021, 1:08 am IST
SHARE ARTICLE
image
image

ਮੇਰੇ ਪੁੱਤਰ ਵਿਨੇ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਨਹੀਂ ਕੀਤਾ : ਬੰਟੀ ਦਿਉੜਾ

ਕੋਟਕਪੂਰਾ, 14 ਅਗੱਸਤ (ਗੁਰਿੰਦਰ ਸਿੰਘ): ਪਿਛਲੇ ਦਿਨੀਂ ਗੈਂਗਸਟਰ ਵਾਰ ਵਿਚ ਕਤਲ ਹੋਏ ਵਿੱਕੀ ਮਿੱਡੂਖੇੜਾ ਨਾਲ ਮੋਹਾਲੀ ਪੁਲਿਸ ਵਲੋਂ ਵਿਨੇ ਦਿਉੜਾ ਦਾ ਨਾਮ ਜੋੜਨ ਦੇ ਮਾਮਲੇ ਦੇ ਵਿਰੋਧ 'ਚ ਵਿਨੇ ਦਿਉੜਾ ਦੇ ਮਾਤਾ-ਪਿਤਾ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਦੋਸ਼ ਲਾਇਆ ਕਿ ਪੁਲਿਸ ਬੇਕਸੂਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਨੂੰ  ਕਿਸੇ ਝੂਠੇ ਮਾਮਲੇ ਵਿਚ ਫਸਾਉਣਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਥੋਂ ਦੀ ਪੁਲਿਸ ਸਾਡੇ ਘਰ ਛਾਪਾ ਮਾਰ ਕੇ ਸਾਨੂੰ ਪ੍ਰੇਸ਼ਾਨ ਕਰਦੀ ਹੈ | 
ਵਿਨੇ ਦਿਉੜਾ ਦੇ ਪਿਤਾ ਬੰਟੀ ਦਿਉੜਾ ਨੇ ਮੋਹਾਲੀ ਪੁਲਿਸ ਦੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿਚ ਵਿਨੇ ਦਿਉੜਾ ਨੂੰ  ਖੱਬੂ ਆਖ ਕੇ ਵਿੱਕੀ ਮਿੱਡੂਖੇੜਾ ਦੇ ਕਤਲ ਕਾਂਡ ਨਾਲ ਜੋੜਨ ਦੀ ਗੱਲ ਆਖੀ ਗਈ ਸੀ ਪਰ ਵਿਨੇ ਦਿਉੜਾ ਤਾਂ ਸੱਜੂ ਹੈ ਤੇ ਉਹ ਹਰ ਕੰਮ ਸੱਜੇ ਹੱਥ ਨਾਲ ਕਰਦਾ ਹੈ | ਕਰੀਬ ਚਾਰ ਸਾਲ ਪਹਿਲਾਂ 15 ਜੁਲਾਈ 2017 ਨੂੰ  ਕਤਲ ਹੋ ਚੁੱਕੇ ਅਪਣੇ ਪੁੱਤਰ ਲਵੀ ਦਿਉੜਾ ਦਾ ਜ਼ਿਕਰ ਕਰਦਿਆਂ ਉਸ ਦੇ ਮਾਤਾ-ਪਿਤਾ ਨੇ ਅੱਖਾਂ 'ਚੋਂ ਅੱਥਰੂ ਕੇਰਦਿਆਂ ਆਖਿਆ ਕਿ ਉਹ ਤਾਂ ਅਪਣੇ ਪੁੱਤਰ ਵਿਨੇ ਦੇ ਵਿਆਹ ਬਾਰੇ ਸੋਚ ਰਹੇ ਹਨ | ਵਿਨੇ ਖੁਦ ਸੁਧਰਨਾ ਚਾਹੁੰਦਾ ਹੈ ਪਰ ਪੁਲਿਸ ਉਸ ਨੂੰ  ਸੁਧਰਨ ਨਹੀਂ ਦੇਣਾ ਚਾਹੁੰਦੀ ਅਰਥਾਤ ਬਿਨਾਂ ਕਸੂਰੋਂ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵਿਨੇ ਦਾ ਕੋਈ ਅਪਰਾਧਕ ਪਿਛੋਕੜ ਨਹੀਂ, ਉਸ ਉਪਰ ਨਸ਼ੀਲੇ ਪਦਾਰਥਾਂ ਦਾ ਝੂਠਾ ਪਰਚਾ ਪਾ ਕੇ ਜੇਲ ਭੇਜ ਦਿਤਾ ਗਿਆ ਸੀ | ਉਨ੍ਹਾਂ ਵਿੱਕੀ ਮਿੱਡੂਖੇੜਾ ਦੇ ਵਿਛੋੜੇ 'ਤੇ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਸਾਨੂੰ ਲਵੀ ਦਿਉੜੇ ਦੀ ਤਰਾਂ ਵਿੱਕੀ ਦੇ ਵਿਛੋੜੇ ਦਾ ਵੀ ਉਨਾ ਹੀ ਦੁੱਖ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-14-5ਈ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement