ਹੁਸ਼ਿਆਰਪੁਰ ਦਾ ਨੌਜਵਾਨ ਅਮਰੀਕਾ 'ਚ ਬਣਿਆ ਨੇਵੀ ਦਾ ਅਫ਼ਸਰ, ਮਾਪਿਆਂ ਦਾ ਚਮਕਾਇਆ ਨਾਮ 
Published : Jul 15, 2023, 3:45 pm IST
Updated : Jul 15, 2023, 3:45 pm IST
SHARE ARTICLE
Harpreet Singh
Harpreet Singh

ਚਾਰ ਵਰ੍ਹੇ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਹੁਣ ਸਖ਼ਤ ਮਿਹਨਤ ਕਰ ਕੇ ਉਹ ਅਮਰੀਕੀ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਗਿਆ।

 

ਹੁਸ਼ਿਆਰਪੁਰ  - ਟਾਂਡਾ ਉੜਮੁੜ ਦੇ ਪਿੰਡ ਖੁੱਡਾ ਦਾ ਰਹਿਣ ਵਾਲਾ ਨੌਜਵਾਨ ਹਰਪ੍ਰੀਤ ਸਿੰਘ ਅਮਰੀਕਾ ਵਿਚ ਨੇਵੀ ਦਾ ਅਫ਼ਸਰ ਬਣਿਆ ਹੈ। ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਵਰਿੰਦਰ ਸਿੰਘ ਅਤੇ ਮਾਤਾ ਸੇਵਾਮੁਕਤ ਟੀਚਰ ਜਗਦੀਸ਼ ਕੌਰ ਦੇ ਸਪੁੱਤਰ ਹਰਪ੍ਰੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਪੂਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। 

ਹਰਪ੍ਰੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਿਆ ਕਿ ਸੇਂਟ ਪੌਲ ਕਾਨਵੈਂਟ ਸਕੂਲ ਦਸੂਹਾ ਅਤੇ ਫਿਰ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਤੋਂ ਪੜ੍ਹਾਈ ਕਰਨ ਉਪਰੰਤ ਉੱਚ ਪੜ੍ਹਾਈ ਲਈ 2008 ਤੋਂ 2013 ਤੱਕ ਆਇਰਲੈਂਡ ਰਿਹਾ ਅਤੇ 2013 ਵਿਚ ਅਮਰੀਕਾ ਚਲਾ ਗਿਆ, ਜਿੱਥੇ ਉਸ ਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ ਵਿਚ ਐੱਮ. ਬੀ. ਏ. ਦੀ ਪੜ੍ਹਾਈ ਕੀਤੀ।

ਚਾਰ ਵਰ੍ਹੇ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਹੁਣ ਸਖ਼ਤ ਮਿਹਨਤ ਕਰ ਕੇ ਉਹ ਅਮਰੀਕੀ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਗਿਆ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਯੂਨੀਵਰਸਿਟੀ ਪੱਧਰ ਦਾ ਮੋਹਰੀ ਦੌੜਾਕ ਰਿਹਾ ਹੈ। ਸਖ਼ਤ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚੇ ਆਪਣੇ ਪੁੱਤਰ 'ਤੇ ਉਨ੍ਹਾਂ ਨੂੰ ਮਾਣ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement