ਜੰਮੂ-ਕਸ਼ਮੀਰ : ਅਰਨੀਆ ਸੈਕਟਰ ’ਚ ਦਿਸਿਆ ਡਰੋਨ, ਜਵਾਨਾਂ ਦੀ ਗੋਲੀਬਾਰੀ ਤੋਂ ਬਾਅਦ ਹੋਇਆ ਗ਼ਾਇਬ
Published : Jul 15, 2021, 12:16 am IST
Updated : Jul 15, 2021, 12:16 am IST
SHARE ARTICLE
image
image

ਜੰਮੂ-ਕਸ਼ਮੀਰ : ਅਰਨੀਆ ਸੈਕਟਰ ’ਚ ਦਿਸਿਆ ਡਰੋਨ, ਜਵਾਨਾਂ ਦੀ ਗੋਲੀਬਾਰੀ ਤੋਂ ਬਾਅਦ ਹੋਇਆ ਗ਼ਾਇਬ

ਸ਼੍ਰੀਨਗਰ, 14 ਜੁਲਾਈ : ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ’ਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਦੇ ਨੇੜੇ ਇਕ ਵਾਰ ਫਿਰ ਤੋਂ ਡ੍ਰੋਨ ਉਡਦਾ ਵੇਖਿਆ। ਸੁਰੱਖਿਆ ਬਲਾਂ ਨੇ ਉਸ ਨੂੰ ਵੇਖਦੇ ਹੀ ਤੁਰਤ ਫ਼ਾਇਰਿੰਗ ਕਰ ਦਿਤੀ ਜਿਸ ਕਾਰਨ ਉਹ ਵਾਪਸ ਚਲਾ ਗਿਆ। ਅਧਿਕਾਰੀਆਂ ਨੇ ਦਸਿਆ ਕਿ 13 ਅਤੇ 14 ਜੁਲਾਈ ਦੀ ਦਰਮਿਆਨੀ ਰਾਤ ਅਰਨੀਆ ਸੈਕਟਰ ’ਚ ਜਵਾਨਾਂ ਨੇ ਕਰੀਬ 200 ਮੀਟਰ ਦੀ ਉਚਾਈ ’ਤੇ ਜਗਦੀ-ਬੁਜਦੀ ਲਾਲ ਬੱਤੀ ਵੇਖੀ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਉਸ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਲਾਲ ਬੱਤੀ ਵਾਲੀ ਚੀਜ ਉਥੋਂ ਗਾਇਬ ਹੋ ਗਈ। ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। ਅਜੇ ਤਕ ਕੁੱਝ ਵੀ ਬਰਾਮਦ ਨਹੀਂ ਹੋਇਆ। 
ਜ਼ਿਕਰਯੌਗ ਹੈ ਕਿ 2 ਜੁਲਾਈ ਨੂੰ ਪਾਕਿਸਤਾਨ ਦੇ ‘ਕਵਾਡਕਾਪਟਰ’ ਨੇ ਅਰਨੀਆ ਸੈਕਟਰ ’ਚ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਬੀ.ਐਸ.ਐਫ਼. ਦੇ ਜਵਾਨਾਂ ਦੁਆਰਾ ਫਾਇਰਿੰਗ ਤੋਂ ਬਾਅਦ ਉਹ ਪਿੱਛੇ ਹਟ ਗਿਆ ਸੀ। ਪਾਕਿਸਤਾਨ ਸਥਿਤ ਅਤਿਵਾਦੀਆਂ ਦੁਆਰਾ ਭਾਰਤ ਦੀਆਂ ਮਹੱਤਵਪੂਰਨ ਥਾਵਾਂ ’ਤੇ ਹਮਲਾ ਕਰਨ ਲਈ ਡ੍ਰੋਨ ਦਾ ਇਸਤੇਮਾਲ ਕਰਨ ਦਾ ਪਹਿਲਾ ਮਾਮਲਾ 27 ਜੂਨ ਤੜਕੇ ਸਾਹਮਣੇ ਆਇਆ ਸੀ, ਜਦੋਂ ਜੰਮੂ ਸ਼ਹਿਰ ਦੇ ਭਾਰਤੀ ਹਵਾਈ ਫ਼ੌਜ ਅੱਡੇ ’ਤੇ ਦੋ ਬੰਬ ਸੁੱਟੇ ਗਏ ਸਨ। ਇਸ ਵਿਚ ਦੋ ਜਵਾਨ ਮਾਮੂਲੀ ਜ਼ਖ਼ਮੀ ਹੋਏ ਸਨ। ਅਧਿਕਾਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਜ਼ਿਆਦਾਤਰ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਡ੍ਰੋਨ ਅਤੇ ਹੋਰ ਮਨੁੱਖ ਰਹਿਤ ਹਵਾਈ ਯੰਤਰਾਂ ਨੂੰ ਸਟੋਰ ਕਰਨ, ਵਿਕਰੀ ਜਾਂ ਉਸ ਨੂੰ ਕਬਜੇ ’ਚ ਰੱਖਣ ’ਤੇ ਪਾਬੰਦੀ ਲਗਾ ਦਿਤੀ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement