ਪਾਵਰਕਾਮ ਹਾਈਡਲ ਪ੍ਰਾਜੈਕਟਾਂ ਨੇ ਨਿਰਧਾਰਤ ਬਿਜਲੀ ਉਤਪਾਦਨ ਦੇ ਟੀਚੇ ਨੂੰ ਪਾਰ ਕੀਤਾ: ਵੇਨੂੰ ਪ੍ਰਸਾਦ
Published : Jul 15, 2020, 10:14 am IST
Updated : Jul 15, 2020, 10:14 am IST
SHARE ARTICLE
Venu Prasad
Venu Prasad

ਕੋਵਿਡ-19 ਦੇ ਬਾਵਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ

ਪਟਿਆਲਾ 14 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੋਵੀਡ-19 ਮਹਾਂਮਾਰੀ ਦੇ ਬਾਵਜੂਦ ਬਿਜਲੀ ਸੈਕਟਰ ਵਿਚ ਨਵੇਂ ਸ਼ਾਨਦਾਰ ਮੀਲ ਪੱਥਰ ਪ੍ਰਾਪਤ ਕੀਤੇ ਹਨ। ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹਾਈਡਲ ਪ੍ਰਾਜੈਕਟਾਂ ਨੇ ਵਿੱਤੀ ਸਾਲ 2020-21 ਦੇ ਪਹਿਲੀ ਤਿਮਾਹੀ (ਕੁਆਟਰ) ਵਿਚ ਕੇਂਦਰੀ ਬਿਜਲੀ ਅਥਾਰਟੀ ਵਲੋਂ ਬਿਜਲੀ ਉਤਪਾਦਨ ਦੇ ਨਿਰਧਾਰਤ ਟੀਚੇ ਦਾ 134.5 ਪ੍ਰਤੀਸ਼ਤ ਪੈਦਾ ਕਰ ਕੇ ਨਿਰਧਾਰਤ ਬਿਜਲੀ ਉਤਪਾਦਨ ਦੇ ਟੀਚੇ ਨੂੰ ਪਾਰ ਕਰ ਲਿਆ ਹੈ।

ਸ਼੍ਰੀ ਏ. ਵੇਨੂੰ ਪ੍ਰਸਾਦ ਨੇ ਕਿਹਾ ਕਿ ਪੀਐਸਪੀਸੀਐਲ ਦੇ ਪਣ ਪ੍ਰਾਜੈਕਟ ਨੇ 1 ਅਪ੍ਰੈਲ ਤੋਂ 30 ਜੂਨ ਦੀ ਤਿਮਾਹੀ ਦੇ 1,055 ਮਿਲੀਅਨ ਯੂਨਿਟ ਦੇ ਟੀਚੇ ਦੇ ਮੁਕਾਬਲੇ 1,419 ਮਿਲੀਅਨ ਯੂਨਿਟ  ਬਿਜਲੀ ਪੈਦਾ ਕੀਤੀ। ਸੀਐਮਡੀ ਨੇ ਕਿਹਾ ਕਿ ਮੁਕੇਰੀਆਂ ਹਾਈਡਲ ਪ੍ਰਾਜੈਕਟ ਨੇ 118 ਮਿਲੀਅਨ ਯੂਨਿਟ (ਟੀਚੇ ਦਾ 322 ਪ੍ਰਤੀਸ਼ਤ)  ਦੇ ਮੁਕਾਬਲੇ 380.18 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ, ਜੋ ਪਿਛਲੇ 8 ਸਾਲਾਂ ਤੋਂ ਸੱਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਨੇ 168 ਮਿਲੀਅਨ ਯੂਨਿਟ (ਟੀਚੇ ਦਾ 118 ਪ੍ਰਤੀਸ਼ਤ)  ਦੇ ਮੁਕਾਬਲੇ 198.34 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਪ੍ਰਾਪਤ ਕੀਤਾ ਹੈ, ਜੋ ਪਿਛਲੇ 8 ਸਾਲਾਂ ਵਿਚ ਸੱਭ ਤੋਂ ਵੱਧ ਹੈ।

ਉਨ੍ਹਾਂ  ਕਿਹਾ ਕਿ ਸ਼ਾਨਨ ਪਾਵਰ ਹਾਉਸ, ਜੋਗਿੰਦਰ ਨਾਗਰ ਨੇ 194 ਮਿਲੀਅਨ ਯੂਨਿਟ (ਟੀਚੇ ਦਾ 110 ਪ੍ਰਤੀਸ਼ਤ)  ਦੇ ਮੁਕਾਬਲੇ 213.05 ਮਿਲੀਅਨ ਯੂਨਿਟ ਦਾ ਬਿਜਲੀ ਉਤਪਾਦਨ ਕੀਤਾ, ਜੋ ਪਿਛਲੇ 5 ਸਾਲਾਂ ਵਿਚ ਦੂਜੀ ਸੱਭ ਤੋਂ ਵੱਡੀ ਹੈ। ਰਣਜੀਤ ਸਾਗਰ ਡੈਮ ਨੇ 460 ਮਿਲੀਅਨ ਯੂਨਿਟ ਬਿਜਲੀ ਉਤਪਾਦਨ (ਟੀਚੇ ਦਾ 111.4 ਪ੍ਰਤੀਸ਼ਤ) ਦੇ ਟੀਚੇ ਦੇ ਮੁਕਾਬਲੇ 512.58 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਪ੍ਰਾਪਤ ਕੀਤਾ, ਜੋ ਪਿਛਲੇ 5 ਸਾਲਾਂ ਵਿੱਚ ਦੂਜੀ ਸੱਭ ਤੋਂ ਵੱਡੀ  ਹੈ।

ਯੂ ਬੀ ਡੀ ਸੀ ਪ੍ਰੋਜੈਕਟ ਦੀਆਂ ਇਕਾਈਆਂ ਨੇ 114.804 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ, ਜੋ ਕਿ ਪਿਛਲੇ 8 ਸਾਲਾਂ ਵਿਚ ਪ੍ਰਾਪਤ ਕੀਤੀ ਦੂਜੀ ਸਭ ਤੋਂ ਵੱਡੀ ਹੈ। ਸ੍ਰੀ.ਏ.ਵੇਨੂੰ ਪ੍ਰਸਾਦ ਨੇ ਅਧਿਕਾਰੀਆਂ/ਕਰਮਚਾਰੀਆਂ ਦੀ ਕੋਵਿਡ -19 ਦੇ ਚਲਦਿਆਂ ਤਾਲਾਬੰਦੀ ਦੌਰਾਨ ਵੀ ਟੀਚਿਆਂ ਨੂੰ ਪਾਰ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਉੱਤਮਤਾ ਕਾਇਮ ਰੱਖਣ ਦੀਆਂ ਅਣਥਕ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement