ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ

By : GAGANDEEP

Published : Jun 15, 2023, 2:07 pm IST
Updated : Jun 15, 2023, 4:35 pm IST
SHARE ARTICLE
photo
photo

ਮ੍ਰਿਤਕ ਦਾ ਭਰਾ ਜ਼ੇਰੇ ਇਲਾਜ

 

ਦਸੂਹਾ- ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਸਹੋਦਾ ਕੰਢੀ ਕੈਨਾਲ ਨਹਿਰ ਕੋਲ ਦੋ ਪਸ਼ੂਆਂ ਦੀ ਆਪਸੀ ਲੜਾਈ ਦੌਰਾਨ ਮੋਟਰਸਾਈਕਲ ਸਵਾਰ ਭੈਣ-ਭਰਾ ਨਹਿਰ 'ਚ ਡਿੱਗ ਗਏ। ਇਸ ਦੌਰਾਨ ਭੈਣ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਉਸ ਦਾ ਭਰਾ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ: ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ 

ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਨਿਤਿਕਾ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਸਹੁਰਾ ਘਰ ਤੋਂ ਭਰਾ ਰਮਨ ਨਾਲ ਦਾਤਾਰਪੁਰ ਦਵਾਈ ਲੈਣ ਗਈ ਸੀ।

ਇਹ ਵੀ ਪੜ੍ਹੋ: ਹੈਰੀਟੇਜ ਕਮੇਟੀ ਨੇ ਕਿਰਨ ਸਿਨੇਮਾ ਨੂੰ ਢਾਹ ਕੇ ਮਲਟੀਪਲੈਕਸ ਬਣਾਉਣ ਦੀ ਨਹੀਂ ਦਿਤੀ ਮਨਜ਼ੂਰੀ 

ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਕੁਮਾਰ ਅਪਣੀ ਭੈਣ ਨਿਕਿਤਾ ਨੂੰ ਮੋਟਸਾਈਕਲ ਨੰਬਰ ਪੀ. ਬੀ. 21-ਈ-1491 'ਤੇ ਬਿਠਾ ਕੇ ਹਾਜੀਪੁਰ ਤੋਂ ਦਵਾਈ ਲੈ ਕੇ ਕਰੀਬ ਰਾਤ 9 ਵਜੇ ਵਾਪਸ ਆਪਣੇ ਪਿੰਡ ਸਿੰਘੋਵੱਲ ਵਾਇਆ ਸਵਾਰ ਸਹੋੜਾ ਕੰਡੀ ਜਾ ਰਿਹਾ ਸੀ। ਇਸੇ ਦੌਰਾਨ ਕੰਡੀ ਨਹਿਰ 'ਤੇ ਪੈਂਦੇ ਜੁਗਿਆਲ ਪੁੱਲ ਨੇੜੇ ਅਚਾਨਕ ਇਕ ਅਵਾਰਾ ਪਸ਼ੂ ਨੇ ਮੋਟਰਸਾਈਕਲ ਸਮੇਤ ਦੋਵੇਂ ਭੈਣ-ਭਰਾ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਦੋਵੇਂ ਕੰਡੀ ਨਹਿਰ ਵਿਚ ਡਿੱਗ ਪਏ। ਰਮਨ ਕੁਮਾਰ ਨੂੰ ਤੈਰਨਾ ਆਉਂਦਾ ਸੀ। ਉਹ ਤਾਂ ਨਹਿਰ ਵਿਚੋਂ ਬਾਹਰ ਨਿਕਲ ਗਿਆ ਪਰ ਉਸ ਦੀ ਭੈਣ ਨਿਕਿਤਾ ਨਹਿਰ ਵਿਚ ਡੁੱਬ ਗਈ, ਜਿਸ ਨੂੰ ਲੋਕਾਂ ਵਲੋਂ ਕੀਤੀ ਇਕ ਘੰਟੇ ਦੀ ਮੁਸ਼ੱਕਤ ਪਿੱਛੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸੀਪਰੀਆਂ ਪੁੱਲ ਤੋਂ ਬਾਹਰ ਕੱਢਿਆ ਪਰ ਉਸ ਵੇਲੇ ਤੱਕ ਬੜੀ ਦੇਰ ਹੋ ਚੁੱਕੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement