ਸ੍ਰੀ ਮੁਕਤਸਰ ਸਾਹਿਬ 'ਚ ਵੱਡੀ ਵਾਰਦਾਤ, ਬੰਦੂਕ ਦੀ ਨੋਕ 'ਤੇ ਚੋਰਾਂ ਨੇ ਦੁਕਾਨਕਾਰ ਤੋਂ ਲੁੱਟੇ ਡੇਢ ਲੱਖ ਰੁਪਏ

By : GAGANDEEP

Published : May 15, 2023, 6:12 pm IST
Updated : May 15, 2023, 6:13 pm IST
SHARE ARTICLE
photo
photo

ਘਟਨਾ CCTV 'ਚ ਕੈਦ

 

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ 'ਚ ਸੋਮਵਾਰ ਦੁਪਹਿਰ ਨੂੰ ਸ਼ਰਾਰਤੀ ਅਨਸਰਾਂ ਨੇ ਇਕ ਚਾਹ ਪੱਤੀ ਦੀ ਹੋਲਸੇਲ ਦੀ ਦੁਕਾਨ 'ਤੇ ਬੰਦੂਕ ਦੀ ਨੋਕ 'ਤੇ ਡੇਢ ਲੱਖ ਰੁਪਏ ਲੁੱਟ ਲਏ। ਬਦਮਾਸ਼ ਬਾਈਕ 'ਤੇ ਪਹੁੰਚੇ ਸਨ। ਲੁੱਟ ਦੀ ਸੂਚਨਾ ਮਿਲਦੇ ਹੀ ਐਸਐਸਪੀ ਹਰਮਨਬੀਰ ਸਿੰਘ ਗਿੱਲ, ਡੀਐਸਪੀ ਜਗਦੀਸ਼ ਸਨੇਹੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਝੋਨੇ ਦੀ ਬਿਜਾਈ ਅਤੇ ਤਰੀਕਾਂ ਬਾਰੇ ਕੀਤੇ ਅਹਿਮ ਐਲਾਨ  

ਦੁਕਾਨ ਮਾਲਕ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਖੰਡ, ਚਾਹ ਪੱਤੀ ਦੀ ਹੋਲਸੇਲ ਦੁਕਾਨ ਹੈ। ਸੋਮਵਾਰ ਕਰੀਬ 3 ਵਜੇ ਉਸ ਦੇ ਪਿਤਾ ਦੁਕਾਨ 'ਤੇ ਬੈਠੇ ਸਨ। ਉਸੇ ਸਮੇਂ 3 ਨਕਾਬਪੋਸ਼ ਬਾਈਕ 'ਤੇ ਸਵਾਰ ਹੋ ਕੇ ਦੁਕਾਨ 'ਤੇ ਪਹੁੰਚੇ। ਬਦਮਾਸ਼ਾਂ ਦੇ ਹੱਥਾਂ ਵਿਚ ਤਲਵਾਰਾਂ ਅਤੇ ਬੰਦੂਕਾਂ ਸਨ।

ਇਹ ਵੀ ਪੜ੍ਹੋ: ਬੱਚਿਆਂ ਨਾਲ ਭਰੀ ਸਕੂਲ ਬੱਸ ਤੇ PRTC ਬੱਸ ਦੀ ਆਪਸ 'ਚ ਹੋਈ ਭਿਆਨਕ ਟੱਕਰ, ਮਚਿਆ ਹੜਕੰਪ

ਆਉਂਦਿਆਂ ਹੀ ਉਹਨਾਂ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਤੁਹਾਡੇ ਕੋਲ ਜੋ ਵੀ ਹੈ ਸਾਨੂੰ ਦੇ ਦਿਓ। ਜਦੋਂ ਉਸ ਦੇ ਪਿਤਾ ਪੈਸੇ ਦੇਣ ਲੱਗੇ ਤਾਂ ਬਦਮਾਸ਼ਾਂ ਨੇ ਤਿਜੋਰੀ ਵਿਚੋਂ ਡੇਢ ਲੱਖ ਦੀ ਨਕਦੀ ਕੱਢ ਲਈ। ਬਾਅਦ ਵਿਚ ਜਾਂਦੇ ਸਮੇਂ ਉਹਨਾਂ ਨੇ ਦੁਕਾਨ ਦਾ ਸ਼ਟਰ ਬਾਹਰੋਂ ਬੰਦ ਕਰ ਦਿਤਾ। ਪੁਲਿਸ ਨੇ ਜਦੋਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਤਿੰਨੋਂ ਲੁਟੇਰੇ ਬਾਈਕ ’ਤੇ ਜਾਂਦੇ ਹੋਏ ਕੈਦ ਹੋ ਗਏ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement