ਲੁਧਿਆਣਾ 'ਚ ACP ਦੀ ਕਾਰ ਨੇ ਮਾਸੂਮ ਬੱਚੇ ਨੂੰ ਕੁਚਲਿਆ : ਕੁਦਰਤੀ ਮੌਤ ਹੋਣ 'ਤੇ ਪੁਲਿਸ ਨੇ ਕੀਤੀ ਕਾਰਵਾਈ
Published : Apr 15, 2023, 11:18 am IST
Updated : Apr 15, 2023, 12:22 pm IST
SHARE ARTICLE
photo
photo

ਪੁਲਿਸ ਵੱਲੋਂ ਬੱਚੇ ਦੇ ਪਰਿਵਾਰ ’ਤੇ ਰਾਜ਼ੀਨਾਮਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਾਰਾ 174 ਲਗਾਈ ਜਾ ਰਹੀ ਹੈ

 

ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ACP (ਸਹਾਇਕ ਪੁਲਿਸ ਕਮਿਸ਼ਨਰ) ਦੇ ਡਰਾਈਵਰ ਨੇ ਗਲੀ ਵਿੱਚ ਖੇਡ ਰਹੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਖੁਦ ਬੱਚੇ ਨੂੰ ਹਸਪਤਾਲ ਲੈ ਕੇ ਗਿਆ। ਜਿੱਥੋਂ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਸ ਨੂੰ ਕੁਦਰਤੀ ਮੌਤ ਦੱਸਿਆ ਹੈ। ਜਿਸ ਕਾਰਨ ਪੁਲਿਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਘਟਨਾ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਹੈ। ਬੱਚੇ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦਾ ਹੈ। ਸ਼ਨੀਵਾਰ ਨੂੰ ਉਸ ਦੇ ਡਰਾਈਵਰ ਨੇ ਆਪਣੀ ਕੋਠੀ ਦਾ ਗੇਟ ਖੋਲ੍ਹ ਕੇ ਫਾਰਚੂਨਰ ਗੱਡੀ ਕੱਢ ਲਈ।

ਬਿਨਾਂ ਆਲੇ-ਦੁਆਲੇ ਦੇਖਦਿਆਂ ਡਰਾਈਵਰ ਨੇ ਡੇਢ ਸਾਲ ਦੇ ਮਾਸੂਮ ਅਨੁਰਾਜ ਨੂੰ ਗੱਡੀ ਦੇ ਅਗਲੇ ਟਾਇਰ ਹੇਠ ਕੁਚਲ ਦਿੱਤਾ। ਅਨੁਰਾਜ ਗਲੀ ਵਿੱਚ ਖੇਡ ਰਿਹਾ ਸੀ। ਚਾਚੇ ਨੇ ਦੱਸਿਆ ਕਿ ਡਰਾਈਵਰ ਇੰਨਾ ਚਲਾਕ ਸੀ ਕਿ ਉਸ ਨੇ ਬੱਚੇ ਨੂੰ ਕਾਰ ਡਿੱਗੀ ਵਿੱਚ ਪਾ ਦਿੱਤਾ ਅਤੇ ਖੁਦ ਉਸ ਨੂੰ ਹਸਪਤਾਲ ਲੈ ਗਿਆ।

ਧਰਮੇਸ਼ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਉਸ ਦੇ ਬੱਚੇ ਦੀ ਮੌਤ ਹੋ ਗਈ ਹੈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਧਰਮੇਸ਼ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਸਾਰਾ ਮਾਮਲਾ ਸਪੱਸ਼ਟ ਹੋ ਗਿਆ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ।

ਚਾਚਾ ਧਰਮੇਸ਼ ਨੇ ਦੱਸਿਆ ਕਿ ਜਦੋਂ ਉਸ ਨੇ ਹਸਪਤਾਲ ਵਿੱਚ ਮੁਲਜ਼ਮ ਡਰਾਈਵਰ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਥਾਣੇ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ਦਾ ਉਹ ਡਰਾਈਵਰ ਹੈ, ਉਸ ਨੇ ਇੱਕ ਵਾਰ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਨਹੀਂ ਕੀਤਾ। ਘਟਨਾ ਸਮੇਂ ਗੱਡੀ ਫਾਰਚੂਨਰ ਸੀ, ਪਰ ਹੁਣ ਪੁਲਸ ਥਾਣੇ 'ਚ ਕੋਈ ਹੋਰ ਗੱਡੀ ਦਿਖਾ ਰਹੇ ਹਨ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਪੁਲਿਸ ਵੱਲੋਂ ਬੱਚੇ ਦੇ ਪਰਿਵਾਰ ’ਤੇ ਰਾਜ਼ੀਨਾਮਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਾਰਾ 174 ਲਗਾਈ ਜਾ ਰਹੀ ਹੈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਆਦਿ ਬਣਾ ਦਿੱਤੀ ਜਾਵੇ ਤਾਂ ਮਾਮਲਾ ਸਾਫ ਹੋ ਸਕਦਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement