ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ : ਰਾਕੇਸ਼ ਟਿਕੈਤ 
Published : Mar 15, 2021, 1:22 am IST
Updated : Mar 15, 2021, 1:23 am IST
SHARE ARTICLE
image
image

ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ : ਰਾਕੇਸ਼ ਟਿਕੈਤ 


ਪ੍ਰਯਾਗਰਾਜ, 14 ਮਾਰਚ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਇਸ ਸਾਲ ਦਸੰਬਰ ਤਕ ਚੱਲਣ ਦੀ ਸੰਭਾਵਨਾ ਹੈ | ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ  ਇਥੇ ਆਖੀ | ਪਛਮੀ ਬੰਗਾਲ ਦਾ ਦੌਰਾ ਕਰਨ ਤੋਂ ਬਾਅਦ ਐਤਵਾਰ ਨੂੰ  ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸੰਬਰ ਤਕ ਇਸ ਅੰਦੋਲਨ ਦੇ ਚੱਲਣ ਦੀ ਉਮੀਦ ਹੈ | 
ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸੇ ਪਾਰਟੀ ਦੀ ਹੁੰਦੀ ਤਾਂ ਉਹ ਗੱਲਬਾਤ ਕਰ ਲੈਂਦੀ ਪਰ ਇਸ ਸਰਕਾਰ ਨੂੰ  ਤਾਂ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਵਪਾਰੀ ਵਰਗ ਖ਼ਤਮ ਹੋਵੇਗਾ, ਛੋਟੇ ਉਦਯੋਗ ਖ਼ਤਮ ਹੋ ਜਾਣਗੇ | ਵਾਲਮਾਰਟ ਵਰਗੀਆਂ ਕੰਪਨੀਆਂ ਦੇ ਆਉਣ ਨਾਲ ਹਫ਼ਤਾਵਾਰੀ ਬਾਜ਼ਾਰ ਖ਼ਤਮ ਹੋ ਜਾਣਗੇ | ਬੈਂਕਿੰਗ ਖੇਤਰ, ਐੱਲ. ਆਈ. ਸੀ., ਹਵਾਈ ਅੱਡੇ, ਦੇਸ਼ ਦਾ ਸੱਭ ਕੁੱਝ ਵਿਕ ਗਿਆ | ਇਨ੍ਹਾਂ ਨੇ ਪੂਰਾ ਦੇਸ਼ ਵੇਚ ਦਿਤਾ | ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ | ਟਿਕੈਤ ਨੇ ਕਿਹਾ ਕਿ ਅਸੀਂ ਦਿੱਲੀ 'ਚ ਹੀ ਰਹਾਂਗੇ ਅਤੇ ਪੂਰੇ ਦੇਸ਼ ਵਿਚ ਸਾਡੀਆਂ ਬੈਠਕਾਂ ਚੱਲ ਰਹੀਆਂ ਹਨ |           (ਪੀਟੀਆਈ)
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement