ਲੁਧਿਆਣਾ 'ਚ ਡਾਕਟਰ ਦੇ ਘਰ ਚੋਰੀ, 24 ਲੱਖ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ ਚੋਰ

By : GAGANDEEP

Published : Feb 15, 2023, 9:16 am IST
Updated : Feb 15, 2023, 3:26 pm IST
SHARE ARTICLE
PHOTO
PHOTO

ਚੋਰ CCTV ਦੀ ਡੀਵੀਆਰ ਵੀ ਲੈ ਗਏ ਨਾਲ

 

 ਲੁਧਿਆਣਾ:  ਲੁਧਿਆਣਾ ਦੇ ਰਾਏਕੋਟ ਕਸਬੇ ਦੇ ਪਿੰਡ ਮੋਤੀ ਜੱਟਾਂ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਡਾਕਟਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਉਥੋਂ 25 ਲੱਖ ਦੇ ਹੋਰ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਫੜੇ ਜਾਣ ਤੋਂ ਬਚਣ ਲਈ ਚੋਰ ਉਥੋਂ ਸੀਸੀਟੀਵੀ ਦੀ ਡੀਵੀਆਰ ਵੀ ਚੋਰੀ ਕਰਕੇ ਲੈ ਗਏ। ਡਾਕਟਰ ਦਾ ਕਹਿਣਾ ਹੈ ਕਿ ਨਕਦੀ ਉਸ ਦੇ ਰਿਸ਼ਤੇਦਾਰ ਦੀ ਹੈ। ਜਦੋਂ ਚੋਰੀ ਦੀ ਘਟਨਾ ਵਾਪਰੀ ਤਾਂ ਪਰਿਵਾਰ ਦੇ ਮੈਂਬਰ ਬਰਨਾਲਾ ਗਏ ਹੋਏ ਸਨ। ਪਿੱਛੋਂ ਚੋਰਾਂ ਨੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ। 

ਇਹ ਵੀ ਪੜ੍ਹੋ : RCB ਨੇ ਪਟਿਆਲਾ ਦੀ ਰਹਿਣ ਵਾਲੀ ਕਨਿਕਾ ਆਹੂਜਾ ਨੂੰ 35 ਲੱਖ ਵਿੱਚ ਆਪਣੀ ਟੀਮ ਲਈ ਚੁਣਿਆ 

ਡਾਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੋਮਵਾਰ ਨੂੰ ਬਰਨਾਲਾ ਵਿਖੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਮੁੱਖ ਗੇਟ ਦਾ ਜ਼ਿੰਦਾ ਟੁੱਟਿਆ ਹੋਇਆ ਸੀ। ਅੰਦਰ ਚੀਜ਼ਾਂ ਖਿੱਲਰੀਆਂ ਪਈਆਂ ਸਨ। ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਡਾਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਗਰਾਊਂਡ ਫਲੋਰ ’ਤੇ ਕਲੀਨਿਕ ਚਲਾਉਂਦਾ ਹੈ।

ਇਹ ਵੀ ਪੜ੍ਹੋ : ਕੰਮ ਤੋਂ ਵਾਪਸ ਘਰ ਜਾ ਰਹੀਆਂ ਔਰਤਾਂ ਨੂੰ SUV ਕਾਰ ਨੇ ਕੁਚਲਿਆ, 5 ਦੀ ਮੌਤ  

ਕਲੀਨਿਕ ਦਾ ਸਟਾਫ ਮੁੱਖ ਗੇਟ ਨੂੰ ਤਾਲਾ ਲਗਾ ਕੇ ਗਿਆ ਸੀ।  25 ਲੱਖ ਦੀ ਨਕਦੀ ਅਤੇ 80 ਗ੍ਰਾਮ ਸੋਨੇ ਦੇ ਗਹਿਣੇ ਗਾਇਬ ਸਨ। ਮਾਮਲੇ ਦੀ ਜਾਂਚ ਕਰ ਰਹੀ ਸਬ-ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਦੋ ਮੁਲਜ਼ਮ ਘਰ ਦੇ ਨੇੜੇ ਲੱਗੇ ਇੱਕ ਹੋਰ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਪੁਲਿਸ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 457 (ਘਰ ਵਿੱਚ ਧੱਕਾ-ਮੁੱਕੀ) ਅਤੇ 380 (ਚੋਰੀ) ਤਹਿਤ ਕੇਸ ਦਰਜ ਕੀਤਾ ਗਿਆ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement