ਸੁਖਬੀਰ ਸਿੰਘ ਬਾਦਲ 'ਤੇ ਵਰ੍ਹੇ ਪਰਮਿੰਦਰ ਸਿੰਘ ਢੀਂਡਸਾ, 'ਬਾਦਲਾਂ ਦੇ ਗ਼ਲਤ ਫ਼ੈਸਲਿਆਂ ਕਰਕੇ ਅਕਾਲੀ ਦਲ ਹੋਇਆ ਕਮਜ਼ੋਰ'
Published : Jan 15, 2025, 4:47 pm IST
Updated : Jan 15, 2025, 4:47 pm IST
SHARE ARTICLE
Parminder Singh Dhindsa lashes out at Sukhbir Singh Badal, 'Akali Dal has become weak due to Badal's wrong decisions'
Parminder Singh Dhindsa lashes out at Sukhbir Singh Badal, 'Akali Dal has become weak due to Badal's wrong decisions'

'ਬਾਦਲਾਂ ਦੇ ਗ਼ਲਤ ਫ਼ੈਸਲਿਆਂ ਕਰਕੇ ਅਕਾਲੀ ਦਲ ਹੋਇਆ ਕਮਜ਼ੋਰ'

ਚੰਡੀਗੜ੍ਹ: ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਮਾਘੀ ਦੇ ਮੇਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਰੈਲੀ ਕੀਤੀ ਸੀ ਉਸ ਵਿੱਚ ਬਾਦਲ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦਿੱਤੀ ਸੀ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬਾਦਲ ਦਲ ਵਿੱਚ ਜਿਹੜੇ ਚੰਗੀ ਸੋਚ ਵਾਲੇ ਲੋਕ ਹਨ ਉਹ ਰੈਲੀ ਵਿੱਚ ਨਹੀਂ ਗਏ। ਉਨ੍ਹਾਂ ਨੇ ਕਿਹਾ," ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਵਿੱਚ ਸਪੱਸ਼ਟ ਲਿਖਿਆ ਸੀ ਕਿ 7 ਮੈਂਬਰੀ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰੇਗੀ ਅਤੇ ਚੋਣ ਹੋਣ ਤੱਕ 7 ਮੈਂਬਰੀ ਕਮੇਟੀ ਪਾਰਟੀ ਦੀ ਜ਼ਿੰਮੇਵਾਰੀ ਸੰਭਾਲੇਗੀ ਪਰ ਕਮੇਟੀ ਵਿੱਚ ਜਿਹੜੇ ਮੈਂਬਰ ਸਨ ਉਨ੍ਹਾਂ ਨੂੰ ਗੈਰ ਜ਼ਿੰਮਵਾਰ ਥਾਵਾਂ ਉੱਤੇ ਲਗਾ ਕੇ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ।  ਜਦੋ ਤੱਕ ਹੁਕਮਨਾਮੇ ਨੂੰ ਪੰਜ ਸਿੰਘ ਸਾਹਿਬਾਨ ਬਦਲਦੇ ਨਹੀ ਉਦੋਂ ਤੱਕ ਫੈਸਲਾ ਉਹੀ ਹੀ ਰਹਿੰਦਾ ਹੈ।"

ਪਰਮਿੰਦਰ ਸਿੰਘ ਢੀਂਡਸਾ ਨੇ ਅੱਗੇ  ਕਿਹਾ , " ਸੁਖਬੀਰ ਬਾਦਲ ਨੇ ਰੈਲੀ ਦੌਰਾਨ ਕਿਹਾ ਸੀ ਕਿ, 'ਸਾਡੇ ਉੱਤੇ ਇਲਜ਼ਾਮ ਲਗਾਏ ਹਨ।' ਢੀਂਡਸਾ ਨੇ ਕਿਹਾ, "ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹ ਕੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ ਹਨ। ਹੁਕਮਨਾਮਾ ਵਿੱਚ ਸਪੱਸ਼ਟ ਲਿਖਿਆ ਹੈ ਕਿ ਅਕਾਲੀ ਦਲ ਰਾਜ ਕਰਨ ਦੇ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਅਕਾਲੀ ਦਲ ਨੇ ਆਪਣੀਆਂ ਕਮੀਆ ਦੂਰ ਕਰਨ ਦੀ ਬਜਾਏ  ਅਤੇ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦੀ ਬਜਾਏ ਆਪਣਾ ਵੱਖਰਾ ਰਾਸਤਾ ਬਣਾ ਲਿਆ।"

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬਾਦਲ ਦਲ ਦੇ ਬਹੁਤ ਆਗੂ ਹਨ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਉਨ੍ਹਾਂ ਦੀ ਪ੍ਰਸੰਸ਼ਾ ਕਰਨੀ ਬਣਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement