Punjab News: ਸੜਕ ਹਾਦਸੇ ’ਚ ASI ਦੀ ਮੌਤ; ਟੋਭੇ ਵਿਚ ਡਿੱਗੀ ਕਾਰ
Published : Jan 15, 2024, 10:41 am IST
Updated : Jan 15, 2024, 10:41 am IST
SHARE ARTICLE
ASI died in a road accident
ASI died in a road accident

ਥਾਣਾ ਹੰਡੇਸਰਾ ਵਿਚ ਤਾਇਨਾਤ ਸੀ ਗੁਰਮੀਤ ਸਿੰਘ

Punjab News ਲਾਲੜੂ: ਭਾਰੀ ਧੁੰਦ ਕਾਰਨ ਥਾਣਾ ਹੰਡੇਸਰਾ ਵਿਚ ਬਤੌਰ ਏ.ਐਸ.ਆਈ. ਗੁਰਮੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਸੂਚਨਾ ਮਿਲੀ। ਪੁਲਿਸ ਨੂੰ ਮ੍ਰਿਤਕ ਏ.ਐਸ.ਆਈ. ਗੁਰਮੀਤ ਸਿੰਘ ਦੇ ਭਰਾ ਨੇ ਸੁਖਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜੋਲਾ ਖ਼ੁਰਦ ਦਸਿਆ ਕਿ ਉਹ ਬੀਤੇ ਦਿਨ ਮੋਟਰਸਾਈਕਲ ’ਤੇ ਮੱਝ ਦਾ ਸੌਦਾ ਕਰਨ ਲਈ ਪਿੰਡ ਬੜਾਨਾ ਲਈ ਗਿਆ ਸੀ ਜਿਥੇ ਉਸ ਦੀ ਗੱਲ ਮੱਝ ਲੈਣ ਲਈ ਤੈਅ ਹੋ ਗਈ।

ਇਥੇ ਹੀ ਮੈਂ ਅਪਣੇ ਭਰਾ ਗੁਰਮੀਤ ਸਿੰਘ ਨੂੰ ਫ਼ੋਨ ਕਰ ਕੇ ਸੱਦ ਲਿਆ ਜੋ ਅਪਣੀ ਸਵਿਫਟ ਕਾਰ ਵਿਚ ਆ ਗਿਆ। ਜਦੋਂ ਅਸੀਂ ਰਾਤ 8:30 ਕਰੀਬ ਪਿੰਡ ਰਾਨੀਮਾਜਰਾ ਕੋਲ ਪੁੱਜੇ ਤਾਂ ਪਿੰਡ ਬੜਾਨਾ ਦੇ ਮੋੜ ਕੋਲ ਇਕ ਤੇਜ਼ ਰਫ਼ਤਾਰ ਕਾਰ ਨੇ ਬੜੀ ਅਣਗਹਿਲੀ ਨਾਲ ਟੱਕਰ ਮਾਰ ਦਿਤੀ ਜਿਸ ਕਾਰਨ ਮੇਰੇ ਭਰਾ ਗੁਰਮੀਤ ਸਿੰਘ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਟੋਭੇ ਵਿਚ ਡਿੱਗ ਪਈ। ਮੈਂ ਅਪਣੇ ਭਰਾ ਦੀ ਕਾਰ ਪਿੱਛੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਮੈਂ ਦੇਖਿਆ ਕਿ ਟੱਕਰ ਮਾਰਨ ਵਾਲੀ ਕਾਰ ਦਾ ਚਾਲਕ ਥੱਲੇ ਉਤਰਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੁਖਜੀਤ ਨੇ ਦਸਿਆ ਕਿ ਉਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਅਪਣੇ ਭਰਾ ਦੀ ਕਾਰ ਨੂੰ ਪਾਣੀ ਵਿਚੋਂ ਕਢਵਾਇਆ ਅਤੇ ਗੁਰਮੀਤ ਸਿੰਘ ਡੇਰਾਬੱਸੀ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਉਧਰ ਥਾਣਾ ਹੰਡੇਸਰਾ ਦੀ ਪੁਲਿਸ ਨੇ ਸੁਖਜੀਤ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।

 (For more Punjabi news apart from ASI died in a road accident, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement