Sukhbir Badal ਦਾ ਕਿਸਾਨ ਅੰਦੋਲਨ 'ਤੇ ਵੱਡਾ ਬਿਆਨ, ਅਕਾਲੀ ਦਲ ਕਿਸਾਨਾਂ ਦੀ ਕਰ ਰਿਹਾ ਪੂਰੀ ਮਦਦ
Published : Dec 14, 2020, 5:11 pm IST
Updated : Dec 14, 2020, 5:12 pm IST
SHARE ARTICLE
sukhbir badal
sukhbir badal

ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।

ਚੰਡੀਗੜ੍ਹ : ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ‘ਤੇ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।  ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਦੀ ਪਾਰਟੀ ਹੈ,  ਇਸ ਪਾਰਟੀ ਨੇ ਪੰਜਾਬੀਅਤ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਗੇ ਵੀ ਇਹ ਕੁਰਬਾਨੀਆਂ ਜਾਰੀ ਰਹਿਣਗੀਆਂ । 

photophotoਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਕਨੂੰਨਾਂ ਨੂੰ ਬਣਾਉਣਾ ਅਤੇ ਲਾਗੂ ਕਰਨਾ ਹੁੰਦਾ ਹੈ, ਜੇਕਰ ਲੋਕਾਂ ਨੂੰ ਕਾਨੂੰਨ ਪਸੰਦ ਹੀ ਨਹੀਂ ਤਾਂ ਸਰਕਾਰ  ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ । ਬਾਦਲ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਨਿਟ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਕੇਂਦਰ ਨੂੰ ਪੰਜਾਬ ਦੀ ਸਹੀ ਸਥਿਤੀ ਦੱਸੇ ਕਿਉਂਕਿ ਕੇਂਦਰ ਸਰਕਾਰ ਪੰਜਾਬ ਦੀ ਗਰਾਊਂਡ ਰਿਪੋਰਟ ਤੋਂ ਬਿਲਕੁਲ ਅਣਜਾਣ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਕਿਸਾਨ ਵਿਰੋਧੀ ਹਨ, ਇਨ੍ਹਾਂ ਕਾਨੂੰਨਾਂ ਦਾ ਫ਼ਾਇਦਾ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ। 

farmerfarmerਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਫੈਡਰਲ ਢਾਂਚੇ ਦੀ ਹਮਾਇਤ ਕਰਦੀ ਹੈ, ਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਹੀ ਸਭ ਤੋਂ ਪਹਿਲਾਂ ਫੈਡਰਲਿਜ਼ਮ ਢਾਂਚੇ ਦੀ ਗੱਲ ਕੀਤੀ, ਅੱਜ ਦੇਸ਼ ਦੀਅਂ ਕਈ ਸਟੇਟਾਂ  ਇਸ ‘ਤੇ ਅੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਫੈਡਰਲ ਢਾਂਚੇ ਦੀ ਅਵਾਜ਼ ਕਸ਼ਮੀਰ ਮਨੀਪੁਰ ਤੋਂ ਲੈ ਕੇ ਹਰ ਸੂਬੇ ਵਿਚ ਗੂੰਜ ਰਹੀ ਹੈ . ਅੱਜ ਤੋਂ ਪੱਚੀ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਫੈਡਰਲ ਢਾਂਚੇ ਦੀ ਮੰਗ ਉਠਾਈ ਸੀ । 

photophotoਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ, ਪਾਰਟੀ ਦੇ ਵਲੰਟੀਅਰ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ । ਉਨ੍ਹਾਂ ਕਿਹਾ ਕਿ ਲੀਡਰਸ਼ਿਪ ਜਾਣ ਬੁੱਝ ਕੇ ਅੱਗੇ ਨਹੀਂ ਆ ਰਹੀ ,ਜਦੋਂ ਕਿ ਕੇਂਦਰ ਸਰਕਾਰ ਇਸ ਘੋਲ ਨੂੰ ਪੁਲੀਟੀਕਲ ਕਹਿ ਕੇ ਬਦਨਾਮ ਨਾ ਕਰੇ। ਉਨ੍ਹਾਂ ਕਿਹਾ ਕਿ ਅਸੀਂ ਹੋਰ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਤੇ ਕਾਨੂੰਨਾਂ ਨੂੰ ਲੈ ਕੇ ਦਬਾਅ ਬਣਾਵਾਂਗੇ । 

Farmer ProtestFarmer Protestਬਾਦਲ ਨੇ ਪਾਰਟੀ ਦੇ ਸੌ ਸਾਲਾਂ ਦੇ ਮਿਸ਼ਨ ‘ਤੇ ਕਿਹਾ ਕਿ ਪੰਥ ਦੀ ਚਡ਼੍ਹਦੀ ਕਲਾ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ ਜੋ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ , ਫੈਡਰਲ ਢਾਂਚੇ ਲਈ ਸੰਘਰਸ਼ ਕਰਾਂਗੇ, ਧਰਮ ਸਾਰੇ ਧਰਮਾਂ ਦਾ ਸਤਿਕਾਰ ਬਣਿਆ ਰਹੇ ਇਹ ਵੀ ਸਾਡੇ ਮਿਸ਼ਨ ਦਾ ਹਿੱਸਾ ਰਹੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement