ਲੁੱਖਾ ਤੇ ਜੱਸਾ ਦਾ ਕਿਸਾਨੀ 'ਤੇ ਗੀਤ 'ਜਮੀਰ ਜਾਂ ਜ਼ਮੀਨ' ਜਲਦ ਹੋਵੇਗਾ ਰਿਲੀਜ਼

By : GAGANDEEP

Published : Dec 14, 2020, 3:06 pm IST
Updated : Dec 14, 2020, 3:09 pm IST
SHARE ARTICLE
Lukha and Jassa
Lukha and Jassa

ਗੀਤ ਨੂੰ ਇੰਦੀ ਬਿਲਿੰਗ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

ਮੁਹਾਲੀ: ਕਾਫੀ ਸਮੇਂ ਤੋਂ ਕਿਸਾਨੀ ਅੰਦੋਲਨ 'ਚ ਕਿਸਾਨਾਂ, ਮਜਦੂਰਾਂ ਦੇ ਨਾਲ ਨਾਲ ਕਲਾਕਾਰ ਭਾਈਚਾਰਾ ਵੀ ਲਗਾਤਾਰ ਡਟਿਆ ਹੋਇਆ ਹੈ।ਪੰਜਾਬ ਦੇ ਗੀਤਕਾਰਾਂ ਦੀ ਕਲਮ ਲਗਾਤਾਰ ਹਰ ਮੁੱਦੇ 'ਤੇ ਚਲਦੀ ਰਹਿੰਦੀ ਹੈ ਤੇ ਹੁਣ ਵੀ ਕਈ ਗੀਤਕਾਰਾਂ ਨੇ ਆਪਣੀ ਕਲਮ ਰਾਹੀ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। 

FARMER PROTESTFARMER PROTEST

ਹੁਣ ਤੱਕ ਅਜਿਹੇ ਕਈ ਗਾਇਕ ਨੇ ਜੋ ਕਿਸਾਨੀ 'ਤੇ ਗੀਤ ਗਾ ਚੁੱਕੇ ਹਨ। ਦੱਸ ਦੇਈਏ ਕਿ ਗਾਇਕ ਤੇ ਗੀਤਕਾਰ ਲੁੱਖਾ ਵੀ ਬਹੁਤ ਹੀ ਜਲਦ ਆਪਣਾ ਕਿਸਾਨੀ 'ਤੇ ਲਿਖਿਆ ਗੀਤ ਰਿਲੀਜ਼ ਕਰਨ ਵਾਲੇ ਹਨ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਗੀਤ ਦਾ ਸਾਂਝਾ ਕੀਤਾ ਹੈ।

Lukha and JassaLukha and Jassa

ਗੀਤ ਨੂੰ ਗਾਇਆ ਹੈ ਲੁੱਖਾ ਬਿਲਾਸਪੁਰੀ ਤੇ ਜੱਸਾ ਬਿਲਾਸਪੁਰੀ। ਵੀਡੀਓ ਬਣਾਈ ਗਈ ਹੈ ਵੈਭਵ ਸਿੰਗਲਾ ਦੁਆਰਾ ਤੇ ਮਿਊਜ਼ਿਕ ਦਿੱਤਾ ਗਿਆ ਹੈ ਆਰ ਯੂ ਕੇ ਦੁਆਰਾ। ਗੀਤ ਨੂੰ ਇੰਦੀ ਬਿਲਿੰਗ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

Lukha and JassaLukha and Jassa

ਪੋਸਟਰ ਦੇ ਸਭ ਤੋਂ ਅੰਤ 'ਚ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ ਸੁਰੰਗੀ ਮਾਸਟਰ ਬੂਟਾ  ਸਿੰਘ ਬਿਲਾਸਪੁਰੀ ਤੇ ਬਲਦੇਵ ਸਿੰਘ ਬਿੱਲਾ (ਯੂ ਐਸ ਏ ਤੋਂ) । ਗੀਤ ਦੋ ਦਿਨ ਬਾਅਦ ਮਤਲਬ ਕਿ 16-12-2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪੋਸਟਰ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਬਕਮਾਲ ਹੈ। ਸੋ ਇਸ ਗੀਤ ਦੇ ਜ਼ਰੀਏ ਇਹ ਗਾਇਕ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement