SYL ਮੁੱਦੇ 'ਤੇ ਮੀਟਿੰਗ 'ਚ ਨਹੀਂ ਬਣੀ ਕੋਈ ਸਹਿਮਤੀ, ਹੁਣ ਕੇਂਦਰ ਨੂੰ ਸੌਂਪਾਂਗੇ ਰਿਪੋਰਟ- ਮਨੋਹਰ ਲਾਲ ਖੱਟਰ 
Published : Oct 14, 2022, 2:52 pm IST
Updated : Oct 14, 2022, 2:52 pm IST
SHARE ARTICLE
Manohar Lal Khattar
Manohar Lal Khattar

ਅਦਾਲਤ ਨੇ ਵੀ 23 ਜਨਵਰੀ 2023 ਤੱਕ ਇਸ ਮਸਲੇ ਨੂੰ ਸੁਝਾਉਣ ਦਾ ਸਮਾਂ ਦਿੱਤਾ ਹੈ।

 

ਚੰਡੀਗੜ੍ਹ - ਅੱਜ ਐਸਵਾਈਐਲ ਨਹਿਰ 'ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਪਹਿਲੀ ਮੀਟਿੰਗ ਹੋਈ, ਪਰ ਦੋਵਾਂ ਮੁੱਖ ਮੰਤਰੀਆਂ ਵਿਚਾਲੇ ਸਹਿਮਤੀ ਨਹੀਂ ਬਣੀ। ਦੋਵੇਂ ਅਪਣੇ ਅਪਣੇ ਬਿਆਨ 'ਤੇ ਅੜੇ ਹੋਏ ਹਨ। ਮੀਟਿੰਗ ਖ਼ਤਮ ਹੁੰਦਿਆਂ ਹੀ ਸੀਐੱਮ ਮਨੋਹਰ ਲਾਲ ਖੱਟੜ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਦੋਵਾਂ ਮੁੱਖ ਮੰਤਰੀਆਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਇਹ ਐਸਵਾਈਐਲ ਦਾ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਹਰਿਆਣਾ ਦੇ ਹਿੱਤ ਵਿਚ ਆਇਆ ਸੀ।

ਅਦਾਲਤ ਨੇ ਵੀ 23 ਜਨਵਰੀ 2023 ਤੱਕ ਇਸ ਮਸਲੇ ਨੂੰ ਸੁਝਾਉਣ ਦਾ ਸਮਾਂ ਦਿੱਤਾ ਹੈ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਪਾਣੀ ਦੇ ਮੁੱਦੇ ਤੇ ਚਰਚਾ ਕਰਨਾ ਚਾਹੁੰਦੇ ਸੀ ਪਰ ਅਸੀਂ ਇਹ ਕਿਹਾ ਸੀ ਕਿ ਪਹਿਲਾਂ ਐੱਸਵਾਈਐੱਲ ਦੀ ਉਸਾਰੀ 'ਤੇ ਚਰਚਾ ਕੀਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਸੀ ਪਰ ਉਹ ਨਹੀਂ ਮੰਨੇ ਤੇ ਇਸੇ ਕਰ ਕੇ ਸਹਿਮਤੀ ਨਹੀਂ ਬਣ ਪਾਈ ਹੈ। ਉਹਨਾਂ ਕਿਹਾ ਕਿ ਉਹ ਹੁਣ ਆਪਣੀ ਰਿਪੋਰਟ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਸੌਂਪਣਗੇ, ਜਿਸ ਪਿੱਛੋਂ ਹੀ ਤੈਅ ਹੋਵੇਗਾ ਕਿ ਅਗਲੀ ਮੀਟਿੰਗ ਕਦੋਂ ਹੋਵੇਗੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement