ਕਿਸਾਨਾਂ ਨੂੰ ਝੋਨੇ ਦਾ ਸਹੀ ਮੁੱਲ ਨਾ ਮਿਲਿਆ ਤਾਂ ਅੰਦੋਲਨ ਕਰੇਗੀ ਕਾਂਗਰਸ : ਪ੍ਰਿਅੰਕਾ ਗਾਂਧੀ
Published : Oct 14, 2020, 1:22 am IST
Updated : Oct 14, 2020, 1:22 am IST
SHARE ARTICLE
image
image

ਕਿਸਾਨਾਂ ਨੂੰ ਝੋਨੇ ਦਾ ਸਹੀ ਮੁੱਲ ਨਾ ਮਿਲਿਆ ਤਾਂ ਅੰਦੋਲਨ ਕਰੇਗੀ ਕਾਂਗਰਸ : ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 13 ਅਕਤੂਬਰ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਝੋਨੇ ਦੀ ਖ਼ਰੀਦ ਪੂਰੀ ਕੀਮਤ 'ਤੇ ਨਾ ਹੋਣ ਦਾ ਦੋਸ਼ ਲਗਾਇਆ। ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਸਹੀ ਕੀਮਤ ਨਾ ਦਿਤੀ ਗਈ ਤਾਂ ਕਾਂਗਰਸ ਅੰਦੋਲਨ ਕਰੇਗੀ। ਉਨ੍ਹਾਂ ਟਵੀਟ ਕੀਤਾ ਕਿ ਝੋਨੇ ਦੀ ਪੈਦਾਵਾਰ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਕਿਸਾਨ ਬੇਹੱਦ ਪਰੇਸ਼ਾਨ ਹਨ। ਝੋਨੇ ਦੀ ਖ਼ਰੀਦ ਬਹੁਤ ਘੱਟ ਹੋ ਰਹੀ ਹੈ। ਜੋ ਥੋੜ੍ਹੀ ਜਿਹੀ ਖ਼ਰੀਦ ਹੋਈ ਹੈ ਉਸ 'ਚ 1200 ਰੁਪਏ (ਪ੍ਰਤੀ ਕੁਇੰਟਲ) ਤੋਂ ਵੀ ਘੱਟ ਕੀਮਤ ਮਿਲ ਰਹੀ ਹੈ। ਇਹੀ ਝੋਨਾ ਕਾਂਗਰਸ ਸਰਕਾਰ 'ਚ 3500 ਰੁਪਏ ਤਕ ਵਿਕਿਆ ਸੀ।
        ਪ੍ਰਿਅੰਕਾ ਨੇ ਦਾਅਵਾ ਕੀਤਾ ਕਿ ਨਮੀ ਦੇ ਨਾਂ 'ਤੇ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਹਿਲੀ ਵਾਰ ਝੋਨਾ ਕਣਕ ਨਾਲੋਂ ਸਸਤਾ ਵਿਕ ਰਿਹਾ ਹੈ। ਇਸ ਤਰ੍ਹਾਂ ਤਾਂ ਕਿਸਾਨ ਦੀ ਲਾਗਤ ਵੀ ਨਹੀਂ ਨਿਕਲੇਗੀ। ਕਿਸਾਨ ਅਗਲੀ ਫ਼ਸਲ ਕਿਵੇਂ ਬੀਜੇਗਾ।
 ਮਜ਼ਬੂਰਨ ਕਿਸਾਨ ਕਰਜ਼ੇ ਹੇਠ ਦਬਦਾ ਜਾ ਰਿਹਾ ਹੈ। ਪ੍ਰਿਯੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਤੁਰਤ ਇਸ ਮੂਦੇ 'ਚ ਦਖਲਅੰਦਾਜ਼ੀ ਕਰ ਕੇ ਕਿਸਾਨ ਸਹੀ ਕੀਮਤ ਦਿਵਾਉਣਾ ਯਕੀਨੀ ਬਣਾਏ, ਨਹੀਂ ਤਾਂ ਕਾਂਗਰਸ ਪਾਰਟੀ ਅੰਦੋਲਨ ਕਰੇਗੀ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement