ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਤਿਰੰਗਾ ਯਾਤਰਾ ਦੌਰਾਨ ਹੋਏ ਜ਼ਖ਼ਮੀ
Published : Aug 14, 2022, 12:42 am IST
Updated : Aug 14, 2022, 12:42 am IST
SHARE ARTICLE
image
image

ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਤਿਰੰਗਾ ਯਾਤਰਾ ਦੌਰਾਨ ਹੋਏ ਜ਼ਖ਼ਮੀ

ਮੇਹਸਾਣਾ, 13 ਅਗੱਸਤ : ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਮੇਹਸਾਣਾ ਜ਼ਿਲ੍ਹੇ ਦੇ ਕੱਡੀ ਕਸਬੇ 'ਚ ਸਨਿਚਰਵਾਰ ਨੂੰ  'ਤਿਰੰਗਾ ਯਾਤਰਾ' ਦੌਰਾਨ ਇਕ ਗਾਂ ਦੇ ਹਮਲੇ 'ਚ ਜ਼ਖ਼ਮੀ ਹੋ ਗਏ | ਭਾਜਪਾ ਆਗੂ ਨੇ ਕਿਹਾ ਕਿ ਹਾਦਸੇ 'ਚ ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ ਹੈ | ਪਟੇਲ ਸੂਬੇ ਦੀ ਵਿਜੇ ਰੁਪਾਣੀ ਸਰਕਾਰ 'ਚ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਰਹੇ ਹਨ | ਪਟੇਲ ਨੇ ਅਹਿਮਦਾਬਾਦ 'ਚ ਅਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ  ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਮੇਹਸਾਣਾ ਜ਼ਿਲ੍ਹੇ ਦੇ ਕੱਡੀ 'ਚ ਭਾਜਪਾ ਨੇ ਜਲੂਸ ਕਢਿਆ ਸੀ ਜਿਸ ਵਿਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਸਨ | ਪਟੇਲ ਨੇ ਕਿਹਾ, ''ਤਿਰੰਗ ਯਾਤਰਾ 'ਚ ਕਰੀਬ 2 ਹਜ਼ਾਰ ਲੋਕਾਂ ਨੇ ਹਿੱਸਾ ਲਿਆ | ਯਾਤਰਾ ਕਰੀਬ 70 ਫ਼ੀ ਸਦੀ ਪੂਰੀ ਹੋ ਗਈ ਸੀ ਅਤੇ ਸਬਜ਼ੀ ਬਾਜ਼ਾਰ ਪਹੁੰਚੀ ਸੀ ਕਿ ਉਤੋਂ ਹੀ ਅਚਾਨਕ ਇਕ ਗਾਂ ਤੇਜ਼ੀ ਨਾਲ ਆਈ |'' ਉਨ੍ਹਾਂ ਕਿਹਾ ਕਿ ਇਸ ਦੌਰਾਨ ਮਚੀ ਭਾਜੜ 'ਚ ਉਹ ਅਤੇ ਕੁੱਝ ਹੋਰ ਲੋਕ ਜ਼ਮੀਨ 'ਤੇ ਡਿੱਗ ਪਏ | ਜਿਸ ਕਾਰਨ ਉਨ੍ਹਾਂ ਨੂੰ  ਸੱਟ ਆਈ ਹੈ |             (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement