ਮਨਾਲੀ 'ਚ ਲਾਪਤਾ ਹੋਈ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਮਿਲੀ ਸੀ ਡਰਾਈਵਰ ਦੀ ਲਾਸ਼

By : GAGANDEEP

Published : Jul 14, 2023, 1:53 pm IST
Updated : Jul 14, 2023, 1:53 pm IST
SHARE ARTICLE
photo
photo

ਐਤਵਾਰ ਨੂੰ ਚੰਡੀਗੜ੍ਹ ਤੋਂ ਮਨਾਲੀ ਰਵਾਨਾ ਬੱਸ ਹੋਈ ਸੀ ਲਾਪਤਾ

 

ਚੰਡੀਗੜ੍ਹ: ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੱਲੂ 'ਚ ਲਾਸ਼ ਮਿਲੀ ਹੈ। ਕੰਡਕਟਰ ਦੀ ਪਹਿਚਾਣ  ਜਗਸੀਰ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਡਰਾਈਵਰ ਦੀ ਪਛਾਣ ਸਤਗੁਰ ਸਿੰਘ ਪਾਤੜਾਂ ਨੇੜਲੇ ਪਿੰਡ ਰਾਏਧਰਾਣਾ ਵਜੋਂ ਹੋਈ ਸੀ। 

ਇਹ ਵੀ ਪੜ੍ਹੋ: ਉੱਜਵਲ ਭੂਈਆਂ ਅਤੇ ਐਸ.ਵੀ ਭੱਟੀ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ

 ਦੱਸ ਦੇਈਏ ਕਿ ਪੀਆਰਟੀਸੀ ਦੀ ਬੱਸ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਮਨਾਲੀ ਲਈ ਰਵਾਨਾ ਹੋਈ ਸੀ। ਜਿਸ ਤੋਂ  ਬਾਅਦ ਇਹ ਬੱਸ 8 ਤੋਂ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਮਨਾਲੀ ਪਹੁੰਚੀ।  ਭਾਰੀ ਮੀਂਹ ਹੋਣ  ਕਾਰਨ ਇਹ ਬੱਸ ਕੰਡਕਟਰ, ਡਰਾਈਵਰ ਤੇ ਅੱਠ ਸਵਾਰੀਆਂ ਸਣੇ ਲਾਪਤਾ ਹੋ ਗਈ।  ਕੰਡਕਟਰ ਤੇ ਡਰਾਈਵਰ ਦੀ ਲਾਸ਼ ਬਰਾਮਦ ਹੋ ਗਈ ਪਰ ਬੱਸ 'ਚ ਸਵਾਰ ਸਵਾਰੀਆਂ ਦਾ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ। ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ: ਫੀਸ ਰਿਫੰਡ 'ਤੇ ਨਹੀਂ ਚੱਲੇਗੀ ਉੱਚ ਵਿਦਿਅਕ ਸੰਸਥਾਵਾਂ ਦੀ ਮਨਮਰਜ਼ੀ, ਦਾਖ਼ਲਾ ਰੱਦ ਹੋਣ 'ਤੇ ਵਾਪਸ ਕਰਨੇ ਪੈਣਗੇ ਪੂਰੇ ਪੈਸੇ  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement