9 ਹਜ਼ਾਰ ਰੁਪਏ ਤੋਂ ਡਿੱਗ ਕੇ 50 ਪੈਸੇ ਰਹਿ ਗਈ ਕ੍ਰਿਪਟੋ ਕਰੰਸੀ ਦੀ ਕੀਮਤ
Published : May 14, 2022, 11:57 pm IST
Updated : May 14, 2022, 11:57 pm IST
SHARE ARTICLE
image
image

9 ਹਜ਼ਾਰ ਰੁਪਏ ਤੋਂ ਡਿੱਗ ਕੇ 50 ਪੈਸੇ ਰਹਿ ਗਈ ਕ੍ਰਿਪਟੋ ਕਰੰਸੀ ਦੀ ਕੀਮਤ

ਨਵੀਂ ਦਿੱਲੀ, 14 ਮਈ :  ਕ੍ਰਿਪਟੋਕਰੰਸੀ ਬਾਜ਼ਾਰ ’ਚ ਨਿਯਮਾਂ ਦੇ ਸਖਤ ਹੋਣ ਕਾਰਨ ਪਾਬੰਦੀਆਂ ਸਖ਼ਤ ਹੋਣ ਦੇ ਡਰ ’ਚ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਜ਼ਬਰਦਸਤ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਸੱਭ ਤੋਂ ਵੱਡੀ ਗਿਰਾਵਟ ਟੇਰਾ ਲੂਨਾ ਵਿਚ ਆਈ ਹੈ। 
ਪਿਛਲੇ ਇਕ ਹਫ਼ਤੇ ’ਚ ਇਸ ਦੀ ਕੀਮਤ ਕਰੀਬ ਨੌਂ ਹਜ਼ਾਰ ਰੁਪਏ (118 ਡਾਲਰ) ਤੋਂ ਘਟ ਕੇ 50 ਪੈਸੇ ’ਤੇ ਆ ਗਈ ਹੈ। ਸਿਰਫ਼ 24 ਘੰਟਿਆਂ ’ਚ ਹੀ ਕ੍ਰਿਪਟੋਕਰੰਸੀ 99.66 ਫ਼ੀ ਸਦੀ ਡਿੱਗ ਗਈ ਹੈ। ਇਸ ਕਾਰਨ ਨਿਵੇਸ਼ਕਾਂ ਨੂੰ ਇਕ ਝਟਕੇ ਵਿਚ 40 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਨੂੰ ਕ੍ਰਿਪਟੋਕਰੰਸੀ ਵਿਚ ਨਿਵੇਸ਼ ਦੇ ਖ਼ਤਰਿਆਂ ਦੀ ਇਕ ਵੱਡੀ ਉਦਾਹਰਣ ਮੰਨਿਆ ਜਾ ਰਿਹਾ ਹੈ। ਇਸ ਗਿਰਾਵਟ ਦੇ ਮੱਦੇਨਜ਼ਰ, ਭਾਰਤੀ ਕ੍ਰਿਪਟੋ ਐਕਸਚੇਂਜਾਂ ਨੇ ਲੂਨਾ ਨੂੰ ਅਪਣੇ ਪਲੇਟਫ਼ਾਰਮ ਤੋਂ ਹਟਾ ਦਿਤਾ ਹੈ। ਜਦੋਂ ਕ੍ਰਿਪਟੋਕਰੰਸੀ ਦੀ ਕੀਮਤ ਬਹੁਤ ਘੱਟ ਜਾਂਦੀ ਹੈ, ਕ੍ਰਿਪਟੋ ਐਕਸਚੇਂਜ ਇਸ ਨੂੰ ਅਪਣੇ ਪਲੇਟਫ਼ਾਰਮ ਤੋਂ ਹਟਾ ਦਿੰਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਨਵੇਂ ਨਿਵੇਸ਼ਕ ਉਸ ਕ੍ਰਿਪਟੋ ਨੂੰ ਖ਼ਰੀਦ ਨਾ ਸਕਣ। ਕਿਉਂਕਿ ਲੂਨਾ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ, ਨਵੇਂ ਨਿਵੇਸ਼ਕ ਇਸ ਉਮੀਦ ਵਿਚ ਇਸ ਨੂੰ ਖ਼ਰੀਦ ਸਕਦੇ ਹਨ ਕਿ ਇਸ ਦਾ ਮੁੱਲ ਦੁਬਾਰਾ ਵੱਧ ਸਕਦਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement