Punjab News : 4 ਮਈ ਨੂੰ ਕਿਸਾਨਾਂ ਨਾਲ ਹੋਣ ਜਾ ਰਹੀ ਮੀਟਿੰਗ ਬਾਰੇ ਖੁੱਲ੍ਹ ਕੇ ਬੋਲੇ ਜਗਜੀਤ ਸਿੰਘ ਡੱਲੇਵਾਲ

By : BALJINDERK

Published : Apr 14, 2025, 6:58 pm IST
Updated : Apr 14, 2025, 6:58 pm IST
SHARE ARTICLE
Jagjit Dallewala
Jagjit Dallewala

Punjab News : ਕਿਹਾ, ਜੇਕਰ ਸਰਕਾਰ ਇਮਾਨਦਾਰੀ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ  ਜ਼ਰੂਰ ਮੀਟਿੰਗ ’ਚ ਜਾਵਾਂਗੇ : ਡੱਲੇਵਾਲ

Punjab News in Punjabi : ਦੋ ਦਿਨ ਪਹਿਲਾਂ ਹਸਪਤਾਲ ਤੋਂ ਜਗਜੀਤ ਸਿੰਘ ਡੱਲੇਵਾਲਾ ਜ਼ਿਲਾ ਫਰੀਦਕੋਟ ਵਿਖੇ ਆਪਣੇ ਪਿੰਡ ਡੱਲੇਵਾਲ ਪਹੁੰਚੇ ਹਨ । ਜਗਜੀਤ ਸਿੰਘ ਡੱਲੇਵਾਲ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਹੈ, ਪਰ ਉਸ ਮੀਟਿੰਗ ਬਾਰੇ ਮੌਕੇ ’ਤੇ ਜਦੋਂ ਲੈਟਰ ਆਏਗਾ ਉਸ ਵਿੱਚ ਕਿ ਲਿਖਿਆ ਹੋਵੇਗਾ, ਕਿਹੋ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਫੇਰ ਸੋਚਿਆ ਜਾਵੇਗਾ।

ਡੱਲਵਾਲ ਨੇ ਕਿਹਾ ਕਿ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ  200% ਇਸ  ਮੀਟਿੰਗ ਚ ਜਾਵਾਂਗੇ। ਸਰਕਾਰ ਨੂੰ ਅਸੀਂ ਇੱਕ ਮੌਕਾ ਦੇਵਾਂਗੇ। ਮੀਟਿੰਗਾਂ ਕਰ ਕੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਸੋ ਇਸ ਕਰ ਕੇ ਮੀਟਿੰਗ ’ਚ ਪੂਰੇ ਜ਼ੋਰਦਾਰ ਤਰੀਕੇ ਨਾਲ ਜਾਵਾਂਗੇ,ਐਮਐਸਪੀ ਗਰੰਟੀ ਕਾਨੂੰਨ ਸਾਡੀ ਮੁੱਖ ਮੰਗ ਹੈ। 

ਸ਼ਿਵਰਾਜ ਚੌਹਾਨ ਨੇ ਪਿਛਲੀ ਮੀਟਿੰਗ ’ਚ ਕਿਹਾ ਸੀ ਕਿ 7-8 ਮੁੱਦੇ ਹਨ ਜੇ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਉਣ ’ਤੇ ਮੁਸ਼ਕਿਲਾਂ ਆ ਸਕਦੀਆਂ ਹਨ। ਉਹਦੇ ਹੱਲ ਬਾਰੇ ਆਪਸ ਵਿੱਚ ਬੈਠ ਕੇ ਮੀਟਿੰਗ ਕਰ ਕੇ ਉਹਦਾ ਹੱਲ ਲੱਭ ਕੇ ਤੇ ਉਹਦੇ ਸਾਰੇ ਤੱਥਾਂ ਸਹਿਤ ਗੱਲ ਫਿਰ ਰੱਖਾਂਗੇ ਫਿਰ ਦੇਖਦੇ ਆ ਅਗਲੀ ਮੀਟਿੰਗ ਦੇ ਵਿੱਚ ਸਰਕਾਰ ਕੀ ਜਵਾਬ ਦਿੰਦੀ ਹੈ ਔਰ ਫਿਰ ਅਗਲਾ ਪ੍ਰੋਗਰਾਮ ਰਖਾਂਗੇ। 

(For more news apart from Jagjit Dallewala spoke openly about meeting held with farmers on May 4th News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement