ਪੰਜਾਬ ਦੀ 118 ਸਾਲਾ ਕਰਤਾਰ ਕੌਰ ਭਾਰਤ ਨੂੰ ਦਿਵਾਏਗੀ ਵੱਡਾ ਖਿਤਾਬ, ਵਿਸ਼ਵ 'ਚੋਂ ਹੈ ਸਭ ਤੋਂ ਵੱਡੀ ਔਰਤ
Published : Mar 14, 2019, 11:25 am IST
Updated : Mar 14, 2019, 11:42 am IST
SHARE ARTICLE
Kartar Kaur with Family
Kartar Kaur with Family

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਪਾਨ ਦੀ 116 ਸਾਲਾ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਤੋਂ ਬਾਅਦ, ਕਰਤਾਰ ਕੌਰ ਲੈ ਕੇ ਆਵੇਗੀ ਵੱਡਾ ਖਿਤਾਬ

ਫਿਰੋਜ਼ਪੁਰ : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ 118 ਸਾਲਾ ਬਿਰਧ ਔਰਤ ਕਰਤਾਰ ਕੌਰ ਇਕ ਵੱਡਾ ਖਿਤਾਬ ਹਾਸਲ ਕਰ ਸਕਦੀ ਹੈ। ਦੱਸ ਦਈਏ ਕਿ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਪਾਨ ਦੀ 116 ਸਾਲਾ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਵਾਲੀ ਔਰਤ ਦਾ ਫਿਰੋਜ਼ਪੁਰ ਦੀ ਕਰਤਾਰ ਕੌਰ ਨੇ 118 ਸਾਲਾਂ ਨਾਲ ਰਿਕਾਰਡ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕਰਤਾਰ ਕਰ ਫਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ ਹੈ। 

Kartar Kaur Kartar Kaur

ਕਰਤਾਰ ਕੌਰ ਦੇ ਪੰਜ ਭਰਾ ਸੀ ਜਿਨ੍ਹਾਂ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਮਾਤਾ ਨੂੰ ਦਿਲ ਦਾ ਦੌਰਾ ਪੈਣ ‘ਤੇ ਪਰਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਇਲਾਜ ਲਈ ਲੈ ਗਏ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਜ਼ਿਆਦਾ ਉਮਰ ਹੋਣ ਕਾਰਨ ਆਪ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਪਰਵਾਰ ਦੇ ਕਹਿਣ ‘ਤੇ ਡਾਕਟਰਾਂ ਨੇ ਮਾਤਾ ਦੇ ਦਿਨ ਦਾ ਆਪ੍ਰੇਸ਼ਨ ਕਰਕੇ ਉਸ ਦੇ ਦਿਨ ਨੂੰ ਪੇਸਮੇਕਰ ਪਾ ਦਿੱਤਾ।

Kartar Kaur Kartar Kaur

ਆਪ੍ਰੇਸ਼ਨ ਤੋਂ ਬਾਅਦ ਮਾਤਾ ਬਿਲਕੁਲ ਠੀਕ ਅਤੇਅਪਣੇ ਹੱਸਦੇ-ਖੇਡਦੇ ਪਰਵਾਰ ਨਾਲ ਰਹਿ ਰਹੀ ਹੈ। ਮਾਤਾ ਦੇ ਪੋਤੇ ਬਿੱਟੂ ਸਾਂਘਾ ਅਤੇ ਹਰਿੰਦਰ ਕੌਰ ਨੂੰਹ ਨੇ ਦੱਸਿਆ ਕਿ ਮਾਤਾ ਪ੍ਰਮਾਤਮਾ ‘ਤੇ ਕਾਫ਼ਾ ਵਿਸ਼ਵਾਸ ਰੱਖਦੀ ਹੈ ਅਤੇ ਉਨ੍ਹਾਂ ਦੇ ਪਤੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋਣ ਕਾਰਨ ਮਾਤਾ ਨੇ ਅਪਣੇ ਸਾਰੇ ਪਰਵਾਰ ਦਾ ਪਾਲਣ-ਪੋਸ਼ਣ ਕੀਤਾ। ਅੱਜ ਉਨ੍ਹਾਂ ਦਾ ਸਾਰਾ ਪਰਵਾਰ ਪੜ੍ਹਿਆ-ਲਿਖਿਆ, ਕਾਰੋਬਾਰ ਅਤੇ ਜ਼ਮੀਨ ਜਾਇਦਾਦ ਵਾਲਾ ਹੈ।

Kartar Kaur Kartar Kaur

ਮਾਤਾ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਇਨ੍ਹਾਂ ਦੀ ਉਮਰ ਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਇਹ ਸਾਡੇ ਘਰ ਦਾ ਅਨਮੋਲ ਰਤਨ ਹੈ। ਇਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਸਾਰਾ ਪਰਵਾਰ ਖੁਸ਼ਹਾਲ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਸਾਡੀ ਮਾਤਾ ਦੀ ਉਮਰ ਲੰਬੀ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement