ਸਮਾਜਵਾਦ ਦੀ ਗੱਲ ਕਰਨ ਵਾਲੇ ਹੁਣ ਖੋਟੇ ਸਿੱਕੇ ਹੋ ਗਏ : ਰਾਜਨਾਥ ਸਿੰਘ
Published : Feb 14, 2022, 12:09 am IST
Updated : Feb 14, 2022, 12:09 am IST
SHARE ARTICLE
image
image

ਸਮਾਜਵਾਦ ਦੀ ਗੱਲ ਕਰਨ ਵਾਲੇ ਹੁਣ ਖੋਟੇ ਸਿੱਕੇ ਹੋ ਗਏ : ਰਾਜਨਾਥ ਸਿੰਘ

ਬਾਰਾਬੰਕੀ, 13 ਫ਼ਰਵਰੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਸੂਬੇ ਦੀ ਮੁੱਖ ਵਿਰੋਧੀ ਧਿਰ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਇਹ ਸਮਾਜਵਾਦ ਦੀ ਗੱਲ ਕਰਨ ਵਾਲੇ ਖੋਟੇ ਸਿੱਕੇ ਹੋ ਗਏ ਹਨ ਅਤੇ ਤੁਸੀਂ ਜਾਣਦੇ ਹੋ ਕਿ ਖੋਟੇ ਸਿੱਕੇ ਬਾਜ਼ਾਰ ਵਿਚ ਕਦੇ ਨਹੀਂ ਚਲਦੇ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਮਾਜਵਾਦੀ ਪਾਰਟੀ ਹੁਣ ਉਤਰ ਪ੍ਰਦੇਸ਼ ਦੀ ਰਾਜਨੀਤੀ ਵਿਚ ਨਹੀਂ ਚੱਲਣ ਵਾਲੀ। ਐਤਵਾਰ ਬਾਰਾਬੰਦੀ ਜ਼ਿਲ੍ਹੇ ਦੇ ਰਾਮਨਗਰ ਵਿਧਾਨਸਭਾ ਖੇਤਰ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਖਿਆ ਮੰਤਰੀ ਨੇ ਕਿਹਾ,‘‘ਅੱਜ ਦੀ ਸਮਾਜਵਾਦੀ ਪਾਰਟੀ ਨੂੰ ਕਸੌਟੀ ’ਤੇ ਕਸਾਂਗੇ ਤਾਂ ਮੈਂ ਦਾਅਵਾ ਕਰਦਾ ਹਾਂ ਕਿ ਤੁਸੀਂ ਲੋਕ ਦੇਖੋਗੇ ਕਿ ਕਿਸੇ ਵੀ ਪ੍ਰਭਾਸ਼ਾ ’ਤੇ ਮੌਜੂਦ ਸਮਾਜਵਾਦੀ ਪਾਰਟੀ ਖਰੀ ਨਹੀਂ ਉਤਰੇਗੀ।’’  ਰਖਿਆ ਮੰਤਰੀ ਨੇ ਕਿਹਾ ਕਿ ਜੋ ਲੋਕ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਸਮਾਜਵਾਦ ਛੋਹ ਕੇ ਵੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸਮਾਜਵਾਦੀ ਨਾਂ ਰੱਖਣ ਨਾਲ ਕੋਈ ਸਮਾਜਵਾਦੀ ਨਹੀਂ ਬਣ ਜਾਂਦਾ, ਇਕ ਸੱਚਾ ਸਮਾਜਵਾਦੀ ਉਹ ਹੁੰਦਾ ਹੈ, ਜੋ ਗ਼ਰੀਬ ਦੇ ਭੈਅ ਅਤੇ ਭੁੱਖ ਦਾ ਹਲ ਕਰੇ। ਰਾਜਨਾਥ ਨੇ ਕਿਹਾ ਕਿ ਗ਼ਰੀਬਾਂ ਲਈ ਮੁਫ਼ਤ ਗੈਸ ਸਿਲੰਡਰ ਅਤੇ ਆਯੂਸ਼ਮਾਨ ਭਾਰਤ ਯੋਜਨਾ ਅਧੀਨ ਮੁਫ਼ਤ ਇਲਾਜ ਦੀ ਵਿਵਸਥਾ ਭਾਜਪਾ ਸਰਕਾਰ ਨੇ ਕੀਤੀ ਹੈ।     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement