ਸਹੁਰਿਆਂ ਦੀ ਸਤਾਈ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ
Published : Feb 14, 2021, 3:59 am IST
Updated : Feb 14, 2021, 3:59 am IST
SHARE ARTICLE
image
image

ਸਹੁਰਿਆਂ ਦੀ ਸਤਾਈ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ

ਲਹਿਰਾਗਾਗਾ, 13 ਫ਼ਰਵਰੀ (ਗਗਨ ਕਲੇਰ): ਸਥਾਨਕ ਸ਼ਹਿਰ ਨਾਲ ਸਬੰਧਤ ਵਾਰਡ ਨੰਬਰ ਇਕ ਦੀ ਰਹਿਣ ਵਾਲੀ ਨੌਜਵਾਨ ਔਰਤ ਸਰਬਜੀਤ ਕੌਰ 25 ਨੇ ਸਹੁਰੇ ਪਰਵਾਰ ਤੋਂ ਤੰਗ ਆ ਕੇ ਗਲ ਫਾਹਾ ਲੈਂਦਿਆਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਡੀ.ਐਸ.ਪੀ. ਲਹਿਰਾ ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਰਬਜੀਤ ਕੌਰ ਦੇ ਭਰਾ ਅਮਰਿੰਦਰ ਸਿੰਘ ਨੇ ਦਸਿਆ ਕਿ ਮੇਰੀ ਭੈਣ ਸਰਬਜੀਤ ਕੌਰ ਦਾ ਵਿਆਹ ਤਿੰਨ ਕੁ ਸਾਲ ਪਹਿਲਾਂ ਲਹਿਰਾਗਾਗਾ ਦੇ ਲਾਲੀ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ਼ ਸੁੱਖਾ ਨਾਲ ਹੋਇਆ ਸੀ ਜਿਸ ਕੋਲ ਤਿੰਨ ਕੁ ਸਾਲ ਦਾ ਲੜਕਾ ਵੀ ਹੈ | 
ਸਰਬਜੀਤ ਕੌਰ ਨੂੰ  ਇਸ ਦਾ ਸਹੁਰਾ ਪਰਵਾਰ ਸ਼ੁਰੂ ਤੋਂ ਹੀ ਤੰਗ ਕਰਦਾ ਆ ਰਿਹਾ ਸੀ ਜਿਸ ਦੇ ਚਲਦਿਆਂ ਕਲ ਮੈਨੂੰ ਲਾਲੀ ਸਿੰਘ ਨੇ ਫ਼ੋਨ ਕੀਤਾ 

ਕਿ ਸੰਗਲ ਲੈ ਕੇ ਆ, ਮੈਂ ਜਾਂ ਤਾਂ ਤੇਰੀ ਭੈਣ ਨੂੰ  ਫਾਹਾ ਦੇਣਾ ਹੈ ਜਾਂ ਮੈਂ ਆਪ ਫਾਹਾ ਲੈ ਲਵਾਂਗਾ | ਪ੍ਰੰਤੂ ਅਸੀ ਉਸ ਨੂੰ  ਵੀ ਸਮਝਾਉਣ ਬੁਝਾਉਣ ਦੀ ਗੱਲ ਕੀਤੀ | 
ਉਸ ਤੋਂ ਬਾਅਦ ਜਦੋਂ ਅਸੀ ਮੇਰੀ ਭੈਣ ਦੇ ਘਰ ਆ ਕੇ ਦੇਖਿਆ ਤਾਂ ਇਸ ਵਲੋਂ ਗਲ ਵਿਚ ਫਾਹਾ ਲੈ ਲਿਆ ਗਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ | ਇਸ ਬਾਰੇ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਦੇ ਸਰਪੰਚ ਦੀਪ ਨੇ ਵੀ ਦਸਿਆ ਕਿ ਲੜਕੀ ਦਾ ਸਹੁਰਾ ਪਰਵਾਰ ਉਸ ਨੂੰ  ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਰ ਕੇ ਇਸ ਨੂੰ  ਮਜਬੂਰਨ ਅਪਣੀ ਜਾਨ ਦੇਣੀ ਪਈ | ਮਿ੍ਤਕ ਦੇ ਭਰਾ ਅਮਰਿੰਦਰ ਸਿੰਘ ਦੇ ਬਿਆਨਾਂ ਮੁਤਾਬਕ ਸਰਬਜੀਤ ਕੌਰ ਦੇ ਪਤੀ ਲਾਲੀ ਸਿੰਘ, ਸਹੁਰਾ ਸੁਖਦੇਵ ਸਿੰਘ, ਸੱਸ ਕਰਮਜੀਤ ਕੌਰ ਅਤੇ ਦਾਦੀ ਛੋਟੀ ਦੇਵੀ, ਦਿਉਰ ਸੋਨੀ ਵਿਰੁਧ ਧਾਰਾ 306 ਦਾ ਪਰਚਾ ਦਰਜ ਕਰਦਿਆਂ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ  |   
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement