ਸਰਹੱਦ ਤੋਂ 70 ਕਰੋੜ ਮੁਲ ਦੀ ਹੈਰੋਇਨ ਬਰਾਮਦ
Published : Feb 14, 2021, 4:06 am IST
Updated : Feb 14, 2021, 4:06 am IST
SHARE ARTICLE
image
image

ਸਰਹੱਦ ਤੋਂ 70 ਕਰੋੜ ਮੁਲ ਦੀ ਹੈਰੋਇਨ ਬਰਾਮਦ

ਤਰਨਤਾਰਨ/ਖਾਲੜਾ/ਭਿੱਖੀਵਿੰਡ, 13 ਫ਼ਰਵਰੀ (ਅਜੀਤ ਘਰਿਆਲਾ/ ਸੈਡੀ/ਗੁਰਪ੍ਰਤਾਪ ਜੱਜ): ਸਨਿਚਰਵਾਰ ਦੀ ਸਵੇਰ ਨੂੰ  ਤੜਕੇ ਵੇਲੇ ਭਾਰਤ ਪਕਿ ਸਰਹੱਦ ਉਤੇ ਘੁਸਪੈਠ ਅਤੇ ਨਸ਼ਾ ਤਸਕਰੀ ਹੋਈ ਜਿਸ ਦੌਰਾਨ ਬਾਰਡਰ ਸਕਿਊਰਟੀ ਫ਼ੋਰਸ ਦੇ ਜਵਾਨਾਂ ਅਤੇ ਪਕਿਸਤਾਨੀ ਨਸ਼ਾ ਤਸਕਰਾ ਵਿਚਾਲੇ ਗੋਲੀ ਚੱਲੀ ਜਿਸ ਦੌਰਾਨ ਪਕਿ ਘੁਸਪੈਠੀਏ ਦੀ ਮੌਤ ਵੀ ਹੋ ਗਈ | ਤਸਕਰਾਂ ਨੇ ਪੰਜਾਬ ਵਿਚ ਨਸ਼ਾ ਭੇਜਣ ਦੀ ਨੀਅਤ ਨਾਲ ਗੋਲੀਬਾਰੀ ਕੀਤੀ ਪਰ ਬੀ.ਐਸ.ਐਫ਼. ਦੇ ਜਵਾਨ ਤਰੁਤ ਹਰਕਤ ਵਿਚ ਆ ਗਏ ਜਿਸ ਦੌਰਾਨ ਉਨ੍ਹਾਂ ਵਲੋਂ 14 ਪੈਕਟ ਹੈਰੋਇਨ ਬ੍ਰਾਮਦ ਕੀਤੀ ਅਤੇ ਅਜੇ ਵੀ ਸਰਚ ਅਭਿਆਨ ਜਾਰੀ ਸੀ |
 ਜਾਣਕਾਰੀ ਅਨੁਸਾਰ ਸਰਦੀ ਦਾ ਮੌਸਮ ਹੋਣ ਕਾਰਨ ਪੈ ਰਹੀ ਭਾਰੀ ਧੁੰਦ ਦਾ ਫ਼ਾਇਦਾ ਉਠਾਉਦਿਆਂ ਪਕਿ ਤੋਂ ਹੈਰੋਇਨ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ, ਇਸੇ ਤਹਿਤ ਸਨਿਚਰਵਾਰ ਦੀ ਸਵੇਰ ਨੂੰ  ਪਾਕਿ ਤਸਕਰਾਂ ਵਲੋਂ ਹੈਰੋਇਨ ਦੇ ਪੈਕਟ ਪੰਜਾਬ ਵਲ ਸੁੱਟੇ ਗਏ ਜੋ ਬੀ.ਐਸ.ਐਫ਼. ਦੇ ਜਵਾਨਾਂ ਦੇ ਸਰਚ ਅਭਿਆਨ ਦੌਰਾਨ ਬ੍ਰਾਮਦ ਕੀਤੇ | ਸੈਕਟਰ ਖਾਲੜਾ ਵਿਚ ਤੈਨਾਤ ਬੀ ਐਸ ਐਫ਼ ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੁਰਜੀ ਨੰ: 130/2 ਤੋਂ ਬੋਪ ਖਾਲਿਦਾ ਵਿਖੇ ਬ੍ਰਾਮਦ ਕੀਤੀ ਹੈ | ਜੋ ਕਿ ਇਕ 12 ਫ਼ੁਟ ਪਾਇਪ ਰਾਹੀਂ ਭਾਰਤੀ ਖੇਤਰ ਵਿਚ ਸੁਟਦੇ ਹੋਏ ਵੇਖੇ ਗਏ ਜਿਸ ਉਤੇ ਬੀਐਸਐਫ਼ ਦੇ ਜਵਾਨਾਂ ਵਲੋਂ ਸਮਗਲਰਾਂ ਨੂੰ  ਲਲਕਾਰਾ ਮਾਰਿਆ ਤਾਂ ਉਨ੍ਹਾਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿਤੀ |ਜੁਆਬੀ ਗੋਲੀਬਾਰੀ ਵਿਚ ਇਕ ਨਸ਼ਾ ਤਸਕਰ ਮਾਰਿਆ ਗਿਆ ਤੇ ਬਾਕੀ ਦੌੜ ਗਏ |

 ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਧਰੂਮਨ ਐਚ ਨਿੰਬਾਲੇ ਨੇ ਦਸਿਆ ਕਿ ਹੈਰੋਇਨ ਬ੍ਰਾਮਦਗੀ ਉਤੇ ਪੁਲਿਸ ਥਾਣਾ ਖਾਲੜਾ ਵਿਖੇ ਕੇਸ ਦਰਜ ਕਰ ਕੇ ਜਾਂਚ ਕੀਤੀ ਜਾਵੇਗੀ | ਇਹ ਖੇਪ ਕਿਸ ਤਸਕਰ ਪਾਸ ਪੁੱਜਣੀ ਸੀ |

13-02 ਏ-ਬ੍ਰਾਮਦ ਕੀਤੀ 14 ਪੈਕਟ  ਹੈਰੋਇਨ
13-02-ਬੀ-ਮਾਰਿਆ ਗਿਆ ਪਾਕਿ ਘੁਸਪੈਠੀਆਂ

ਗੋਲੀਬਾਰੀ ਵਿਚ ਤਸਕਰ ਢੇਰ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement