ਸਹੁਰੇ ਪਰਵਾਰ ਵੱਲੋਂ ਨੂੰਹ ਦਾ ਕਤਲ ਕਰ ਤੂੜੀ ਵਾਲੇ ਕੁੱਪ ‘ਚ ਦੱਬੀ ਲਾਸ਼
Published : Feb 14, 2019, 1:19 pm IST
Updated : Feb 14, 2019, 1:19 pm IST
SHARE ARTICLE
Sukhdeep Kaur
Sukhdeep Kaur

ਜ਼ਿਲ੍ਹਾ ਸੰਗਰੂਰ ਦੇ ਨਾਗਲਾ ਪਿੰਡ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ। ਇੱਥੇ 26 ਸਾਲਾਂ ਵਿਆਹੁਤਾ ਦਾ ਕਤਲ ਕਰ ਕੇ ਲਾਸ਼ ਪਰਾਲੀ ...

ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਨਾਗਲਾ ਪਿੰਡ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ। ਇੱਥੇ 26 ਸਾਲਾਂ ਵਿਆਹੁਤਾ ਦਾ ਕਤਲ ਕਰ ਕੇ ਲਾਸ਼ ਤੁੜੀ ਵਾਲੇ ਕੁੱਪ ਵਿਚ ਲੁਕਾ ਦਿੱਤੀ ਤੇ ਉਸ ਦੀ ਗੁੰਮਸ਼ੁਦਗੀ ਦਾ ਇਸ਼ਤਿਹਾਰ ਛਪਵਾ ਦਿੱਤਾ। ਪੁਲਿਸ ਨੇ ਚਾਰ ਦਿਨਾਂ ਬਾਅਦ ਲਾਸ਼ ਬਰਾਮਦ ਕਰ ਲਈ ਹੈ ਅਤੇ ਹੱਤਿਆ ਦੇ ਦੋਸ ਵਿਚ ਮ੍ਰਿਤਕ ਦੇ ਪਤੀ, ਸੱਸ, ਦਿਓਰ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

CriminalCriminal

ਮਿਲੀ ਜਾਣਕਾਰੀ ਮੁਤਬਿਕ 26 ਸਾਲਾ ਸੁਖਦੀਪ ਕੌਰ ਨੂੰ ਉਸ ਦੇ ਪਤੀ ਨੇ ਅਪਣੇ ਭਰਾ ਅਤੇ ਮਾਤਾ-ਪਿਤਾ ਨਾਲ ਮਿਲ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪਰਾਲੀ ਵਾਲੇ ਕੁੱਪ ਵਿਚ ਲੁਕਾ ਦਿੱਤਾ। ਪਿੰਡ ਵਿਚ ਰੌਲਾ ਪਾ ਦਿੱਤਾ ਕਿ ਉਸ ਦੀ ਪਤਨੀ ਗੁੰਮ ਹੋ ਗਈ ਹੈ। ਇਸ ਪਿਛੋਂ ਲੜਕੀ ਦਾ ਪਰਵਾਰ ਉਸ ਨੂੰ ਥਾਂ-ਥਾਂ ਲੱਭਦਾ ਰਿਹਾ। ਅੱਜ ਸ਼ੱਕ ਹੋਣ ਉੱਤੇ ਲੜਕੀ ਦੀ ਲਾਸ਼ ਪਰਾਲੀ ਵਾਲੇ ਕੁੱਪ ਵਿਚੋਂ ਬਾਰਮਦ ਕਰ ਲਈ ਗਈ ਹੈ।

CriminalCriminal

ਫਿਲਹਾਲ ਪੁਲਿਸ ਨੇ ਮ੍ਰਿਤਕਾ ਦੇ ਸਹੁਰਾ ਪਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਅਪਣੇ ਪਿੱਛੇ ਡੇਢ ਸਾਲ ਦਾ ਬੱਚਾ ਛੱਡ ਗਈ ਹੈ। ਲੜਕੀ ਦੇ ਭਰਾ ਨੇ ਦੱਸਿਆ ਕਿ ਸਹੁਰਾ ਪਰਵਾਰ ਸੁਖਦੀਪ ਨੂੰ ਹਮੇਸ਼ਾ ਤੰਗ ਕਰਦਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement