Barnala News : ਡਾਕਟਰ ਅਮਿਤ ਬਾਂਸਲ ਦਾ ਬਰਨਾਲਾ ਦੇ ਮਨੋਰੋਗ ਹਸਪਤਾਲ ਨੂੰ ਕੀਤਾ ਸੀਲ 

By : BALJINDERK

Published : Jan 14, 2025, 8:38 pm IST
Updated : Jan 14, 2025, 8:38 pm IST
SHARE ARTICLE
 ਡਾਕਟਰ ਅਮਿਤ ਬਾਂਸਲ
 ਡਾਕਟਰ ਅਮਿਤ ਬਾਂਸਲ

Barnala News : ਡਾਕਟਰ ਅਤੇ ਉਸਦੇ ਸਹਿਯੋਗੀ ’ਤੇ ਨਸ਼ਾ ਛੁਡਾਊ ਕੇਂਦਰ 'ਚ ਗੋਲ਼ੀਆਂ ਦੀ ਦੁਰਵਰਤੋਂ ਦੇ ਲੱਗੇ ਇਲਜਾਮ

Barnala News in Punjabi :  31 ਦਸੰਬਰ 2024 ਨੂੰ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਬਰਨਾਲਾ ਅਤੇ ਹੋਰ ਸ਼ਹਿਰਾਂ 'ਚ ਵੱਖ-ਵੱਖ ਨਾਵਾਂ ਹੇਠ 21 ਦੇ ਕਰੀਬ ਨਸ਼ਾ ਛੁਡਾਊ ਕੇਂਦਰਾਂ ਦਾ ਸੰਚਾਲਨ ਕਰ ਰਹੇ ਡਾ. ਅਮਿਤ ਬਾਂਸਲ ਤੇ ਹੋਰਨਾਂ ਦੇ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਐਫ. ਆਈ. ਆਰ., ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਅੱਜ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਕੱਠਿਆਂ ਨੇ ਮਿਲ ਕੇ ਡਾਕਟਰ ਅਮਿਤ ਬਾਂਸਲ ਦਾ ਬਰਨਾਲਾ ਦੇ 22 ਏਕੜ ਸਥਿਤ ਮਨੋਰੋਗ ਹਸਪਤਾਲ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਡਾ. ਅਮਿਤ ਬਾਂਸਲ ਨਸ਼ੇ ਦੇ ਆਦੀ ਮਰੀਜ਼ਾਂ ਦਾ ਨਸ਼ਾ ਛੁਡਾਉਣ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪਰੇਨੋਰਫਿਨ ਅਤੇ ਨਲੋਕਸੋਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਡਾਕਟਰ ਤੇ ਉਸ ਦੇ ਸਹਿਯੋਗੀ ਆਪਣੇ ਨਸ਼ਾ ਛੁਡਾਊ ਕੇਂਦਰਾਂ 'ਚ ਉਕਤ ਗੋਲੀਆਂ ਦੀ ਦੁਰਵਰਤੋਂ ਕਰਦੇ ਸਨ ਅਤੇ ਇਹ ਗੋਲੀਆਂ ਬਾਜ਼ਾਰ 'ਚ ਉਕਤ ਦੋਸ਼ੀਆਂ ਵੱਲੋਂ ਨਸ਼ੇੜੀਆਂ ਨੂੰ ਵੇਚੀਆਂ ਜਾਂਦੀਆਂ ਸਨ। ਜਿਨ੍ਹਾਂ ਦਾ ਨਾਮ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਲ ਹੀ ਨਹੀਂ ਸੀ। ਯਾਦ ਰਹੇ ਕਿ ਡਾਕਟਰ ਅਮਿਤ ਬਾਂਸਲ ਨੇ ਆਪਣੀ ਰਿਹਾਇਸ਼ ਬਰਨਾਲਾ ਤੋਂ ਕੋਠੀ ਨੰਬਰ 141, ਸੈਕਟਰ 28-ਏ ਚੰਡੀਗੜ੍ਹ ਵਿਖੇ ਕਰ ਲਈ ਸੀ।

(For more news apart from  Dr. Amit Bansal sealed the psychiatric hospital located in 22 acres of Barnala  News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement