Pak Drone: ਦੀਵਾਲੀ 'ਤੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਦੋ ਡਰੋਨ ਸਮੇਤ ਕਾਬੂ ਕੀਤੇ ਦੋ ਸ਼ੱਕੀ  
Published : Nov 13, 2023, 3:41 pm IST
Updated : Nov 13, 2023, 3:41 pm IST
SHARE ARTICLE
File Photo
File Photo

ਪਿੰਡ ਭੈਰੋਪਾਲ 'ਚ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਨੇ ਖੇਤਾਂ 'ਚ ਪਿਆ ਇਕ ਡਰੋਨ ਬਰਾਮਦ ਕੀਤਾ

ਅੰਮ੍ਰਿਤਸਰ : ਦੀਵਾਲੀ ਮੌਕੇ ਪਾਕਿਸਤਾਨ 'ਚ ਬੈਠੇ ਤਸਕਰਾਂ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ, ਸੀਮਾ ਸੁਰੱਖਿਆ ਬਲ ਨੇ ਚੌਕਸੀ ਨਾਲ ਇਹ ਕਾਰਵਾਈ ਕੀਤੀ। ਅੰਮ੍ਰਿਤਸਰ ਸੈਕਟਰ ਦੇ ਦੋ ਪਿੰਡਾਂ 'ਚ ਦੋ ਡਰੋਨ ਬਰਾਮਦ ਹੋਏ ਜਦੋਂਕਿ ਇਕ ਪਿੰਡ ਵਿਚ ਦੋ ਸਥਾਨਕ ਤਸਕਰ ਫੜੇ ਗਏ। ਦੀਵਾਲੀ ਦੀ ਸਵੇਰ ਨੂੰ ਪਿੰਡ ਨੇਸਟਾ 'ਚ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ 'ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤ 'ਚੋਂ ਇਕ ਡਰੋਨ ਬਰਾਮਦ ਹੋਇਆ। ਇਹ ਡਰੋਨ ਇੱਕ ਕਵਾਡਕਾਪਟਰ ਸੀ (ਚੀਨ ਵਿੱਚ ਬਣਿਆ ਮਾਡਲ-ਡੀਜੇਆਈ ਮੈਵਿਕ ਥ੍ਰੀ ਕਲਾਸਿਕ।  

ਇਸੇ ਤਰ੍ਹਾਂ ਪਿੰਡ ਭੈਰੋਪਾਲ 'ਚ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਨੇ ਖੇਤਾਂ 'ਚ ਪਿਆ ਇਕ ਡਰੋਨ ਬਰਾਮਦ ਕੀਤਾ। ਇਹ ਵੀ ਕੁਆਡਕਾਪਟਰ ਡਰੋਨ ਸੀ। ਇਨ੍ਹਾਂ ਦੋਵਾਂ ਡਰੋਨਾਂ ਦੇ ਨਾਲ ਜਾਂ ਆਲੇ-ਦੁਆਲੇ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਐਂਟੀ ਡਰੋਨ ਸਿਸਟਮ ਦੇ ਸੰਪਰਕ ਵਿੱਚ ਆਉਂਦੇ ਹੀ ਇਹ ਡਰੋਨ ਆਪਣੇ ਆਪ ਖਰਾਬ ਹੋ ਗਏ ਅਤੇ ਹੇਠਾਂ ਡਿੱਗ ਪਏ।

ਇੱਕ ਹੋਰ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਬੀਐਸਐਫ ਨੇ ਪਿੰਡ ਉੜ ਧਾਲੀਵਾਲ ਵਿਚ ਡਰੋਨ ਗਤੀਵਿਧੀ ਸੁਣੀ। ਇਸ ਦੇ ਨਾਲ ਹੀ ਜ਼ਮੀਨ 'ਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਫੋਰਸ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ਮੀਨ 'ਤੇ ਇਕ ਪੈਕਟ ਮਿਲਿਆ। ਜਾਂਚ ਦੌਰਾਨ ਪੈਕਟ 'ਚੋਂ 540 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਪਿੰਡ ਉੜ ਧਾਲੀਵਾਲ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਕ ਘਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਪਾਕਿਸਤਾਨ ਤੋਂ ਆ ਰਹੀ ਹੈਰੋਇਨ ਦੀ ਖੇਪ ਲੈ ਕੇ ਵੱਖ-ਵੱਖ ਹਿੱਸਿਆਂ ਵਿਚ ਭੇਜਦੇ ਸਨ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement