ਪਾਕਿਸਤਾਨ ਦੇ ਬਟਵਾਰੇ ਵੇਲੇ ਦਾ ਵਿਛੜਿਆ ਠੱਠੀ ਭਾਈਕੇ ਦਾ ਪਰਵਾਰ
Published : Oct 13, 2020, 11:04 pm IST
Updated : Oct 13, 2020, 11:04 pm IST
SHARE ARTICLE
image
image

73 ਸਾਲਾ ਬਾਅਦ ਪਿੰਡ ਫ਼ਰਵਾਲੀ ਵਿਖੇ ਸਮੇਤ ਪਰਵਾਰ ਨੂੰ ਮਿਲਣ ਪਹੁੰਚਿਆ

ਸੰਦੌੜ, 13 ਅਕਤੂਬਰ (ਕੁਲਵੰਤ ਸਿੰਘ ਸੰਦੌੜਵੀਂ): ਮੁੱਦਤਾਂ ਤੋਂ ਵਿਛੜੇ ਪਰਵਾਰਾਂ ਨੂੰ ਮੇਲਣ ਵਾਲਾ ਉਹ ਆਪ ਹੀ ਅਕਾਲ ਪੁਰਖ ਹੈ। ਕਿਸੇ ਸ਼ਾਇਰ ਮੁਤਾਬਕ “ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ'' ਕਹਾਵਤ ਝੂਠੀ ਨਹੀਂ ਹੋ ਸਕਦੀ। ਅਜਿਹੀ ਹੀ ਇਕ ਪਰਵਾਰ ਮਿਲਣ ਵਾਲੀ ਅਤੇ ਦਿਲਾਂ ਨੂੰ ਦਿਲਾਂ ਦੇ ਰਾਹ ਵਾਲੀ ਕਹਾਵਤ ਸੱਚ ਸਾਬਤ ਹੋਈ ਹੈ, ਜਦ ਇਕ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ ਕੇ ਦੇ ਰਾਮਦਾਸੀਆ ਪਰਵਾਰ ਸੁਖਦੇਵ ਸਿੰਘ ਰੀਟਾਇਰਡ ਹੈੱਡ ਟੀਚਰ ਪੁੱਤਰ ਅਮਰ ਸਿੰਘ ਦਾ ਪਰਵਾਰ ਸੰਨ 1947 ਦੀ ਪਾਕਿ ਵੰਡ ਵੇਲੇ ਦੇ ਵਿਛੜੇ ਤਕਰੀਬਨ 73 ਸਾਲਾਂ ਬਾਅਦ ਮਿਲਣ ਲਈ ਪਿੰਡ ਫਰਵਾਲੀ ਵਿਖੇ ਸਮੇਤ ਪਰਵਾਰ ਪਹੁੰਚੇ ਤਾਂ ਉਨ੍ਹਾਂ ਦੇ ਤਾਇਆ ਸਵਰਗੀ ਸਾਧੂ ਸਿੰਘ ਪੁੱਤਰ ਖੇਮ ਸਿੰਘ ਦੇ ਘਰ ਉਨ੍ਹਾਂ ਦੇ ਆਉਣ ਉਤੇ ਵਿਆਹ ਵਰਗਾ ਮਾਹੋਲ ਸੀ ਅਤੇ ਸਾਰਾ ਪਰਵਾਰ ਖ਼ੁਸ਼ੀ ਨਾਲ ਝੂਮ ਰਿਹਾ ਸੀ।

imageimage


  ਸੁਖਦੇਵ ਸਿੰਘ ਦੇ ਦਸਿਆ ਕਿ ਉਹ ਬਲਦੇਵ ਸਿੰਘ ਸੇਵਾ ਮੁਕਤ ਡੀ.ਐਸ.ਪੀ., ਗੁਰਦੇਵ ਸਿੰਘ, ਗੁਰਬਚਨ ਸਿੰਘ  ਸੇਵਾ ਮੁਕਤ ਸੂਬੇਦਾਰ, ਹਰੀ ਸਿੰਘ, ਜਗਦੇਵ ਸਿੰਘ ਜੈਤੋ ਭਰਾ ਹਨ। ਬਲਦੇਵ ਸਿੰਘ ਸੇਵਾ ਮੁਕਤ ਡੀ.ਐਸ.ਪੀ. ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਅਮਰ ਸਿੰਘ ਪੁੱਤਰ ਲੈਹਿਣਾ ਸਿੰਘ, ਖੇਮਾ ਸਿੰਘ ਪੁੱਤਰ ਲੈਹਿਣਾ ਸਿੰਘ ਅਤੇ ਕਾਕਾ ਸਿੰਘ ਪੁੱਤਰ ਲੈਹਿਣਾ ਸਿੰਘ ਤਿੰਨ ਭਰਾ ਸਨ। ਸੰਨ 1947 ਵੇਲੇ ਉਹ 13 ਸਾਲ ਦੇ ਸਨ ਜਦ ਭਾਰਤ ਪਾਕਿ ਦਾ ਬਟਵਾਰਾ ਹੋਇਆ ਸੀ। ਉਨ੍ਹਾਂ ਦਸਿਆ ਕਿ ਉਹ ਪਹਿਲਾਂ ਪਾਕਿਸਤਾਨ ਦੇ ਲਹਿਦੇ ਪੰਜਾਬ ਵਿਚ ਰਹਿੰਦੇ ਸਨ, 1947 ਵੇਲੇ ਬਟਵਾਰੇ ਤੋਂ ਪਹਿਲਾ ਉਹ ਪਕਿਸਤਾਨ ਤੋਂ ਚੱਲ ਕੇ ਫ਼ਰਵਾਲੀ ਆਏ ਥੋੜਾ ਸਮਾਂ ਰਹਿ ਕੇ ਉਹ ਦੇ ਪਿਤਾ ਠੱਠੀ ਭਾਈਕੇ ਆ ਗਏ। ਉਸ ਵੇਲੇ ਸਾਧਨ ਘੱਟ ਹੋਣ ਕਾਰਨ ਉਹ ਮੁੜ ਪਿੰਡ ਫਰਵਾਲੀ ਅਪਣੇ ਤਾਇਆ ਖੇਮਾਂ ਸਿੰਘ ਕੋਲ ਨਹੀਂ ਆ ਸਕੇ। ਇਸ ਮੌਕੇ  ਮਾਸਟਰ ਯੁੱਧਵੀਰ ਸਿੰਘ ਠੱਠੀ ਭਾਈਕੇ ਜੋ ਕਿ ਇਕ ਅਧਿਆਪਕ ਹਨ ਨੇ ਦਸਿਆ ਕਿ ਉਹ ਪਿੰਡ ਫ਼ਰਵਾਲੀ ਦੀ ਭਾਲ ਕਰ ਰਹੇ ਸਨ ਤਾਂ ਅਚਾਨਕ ਸਬੱਬ ਨਾਲ ਪਿੰਡ ਫ਼ਰਵਾਲੀ ਦਾ ਪਤਾ ਲਗਾਇਆ ਜਿੱਥੇ ਉਹ ਅੱਜ ਮਿਲਣ ਲਈ ਆਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement