ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਲਗਭਗ 4,36,510 ਰੁਪਏ ਦੀ ਬੈਂਕ ਰਾਸ਼ੀ ਕੀਤੀ ਜ਼ਬਤ: ਡੀ.ਐਸ.ਪੀ. ਅਤੁਲ ਸੋਨੀ
Published : Sep 13, 2023, 9:43 pm IST
Updated : Sep 13, 2023, 9:43 pm IST
SHARE ARTICLE
Fazilka police seized the property of drug smugglers
Fazilka police seized the property of drug smugglers

ਫਾਜ਼ਿਲਕਾ ਪੁਲਿਸ ਵਲੋਂ ਸਾਲ 2023 ਦੌਰਾਨ ਜ਼ਬਤ ਕੀਤੀ ਗਈ ਦੋ ਕਰੋੜ 60 ਲੱਖ ਦੀ ਜਾਇਦਾਦ

 

ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਫਾਜ਼ਿਲਕਾ ਦੇ ਜੱਟੀਆਂ ਮੁਹਲਾ ਵਿਖੇ ਐਸ.ਐਸ.ਪੀ ਐਂਟੀ ਨਾਰਕੋਟਿਕਸ  ਫਾਜ਼ਿਲਕਾ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ.ਐਸ.ਪੀ. ਅਤੁਲ ਸੋਨੀ ਦੀ ਅਗਵਾਈ ਹੇਠ NDPS ਐਕਟ ਦੇ ਇਕ ਵਪਾਰਕ ਮੁਕੱਦਮੇ ਦੇ ਦੋਸ਼ੀ ਦੀ ਲਗਭਗ 4,36,510 ਰੁਪਏ ਦੀ ਬੈਂਕ ਰਾਸ਼ੀ ਜ਼ਬਤ ਕੀਤੀ ਗਈ।

ਉਨ੍ਹਾਂ ਦਸਿਆ ਕਿ 2021 ਦੇ ਵਿਚ ਮੁਕੇਸ਼ ਕੁਮਾਰ ਕੋਲੋਂ ਨਸ਼ਾ ਮਿਲਿਆ ਸੀ ਜਿਸ ਤਹਤ ਉਸ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ | ਉਨ੍ਹਾਂ ਦਸਿਆ ਕੀ ਫਾਜ਼ਿਲਕਾ ਪੁਲਿਸ ਵਲੋਂ ਸਾਲ 2023 ਦੌਰਾਨ ਦੋ ਕਰੋੜ 60 ਲੱਖ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਚੁਕੀ ਹੈ ਅਤੇ ਕਰੀਬ 18  ਪਰਚਿਆਂ ਦੀ ਤਫਤੀਸ਼ ਚਲ ਰਹੀ ਹੈ|

ਡੀ.ਐਸ.ਪੀ.ਅਤੁਲ ਸੋਨੀ ਨੇ ਫਾਜ਼ਿਲਕਾ  ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸ ਦੀ ਜਾਣਕਾਰੀ ਸਾਡੇ ਵੱਟਸਅਪ ਨੰਬਰ 8699391844 ’ਤੇ ਦਿਉ। ਸੂਚਨਾ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

 

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement