ਸਰਕਾਰ 11ਵੀਂ ਤੇ 12ਵੀਂ ਕਲਾਸਾਂ ਦਾ ਅਕਾਦਮਿਕ ਸਾਲ ਖ਼ਰਾਬ ਕਰਨ ਲੱਗੀ ਹੈ : ਡਾ. ਚੀਮਾ
Published : Aug 13, 2018, 10:50 am IST
Updated : Aug 13, 2018, 10:50 am IST
SHARE ARTICLE
Daljit Singh Cheema
Daljit Singh Cheema

ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਭਵਿੱਖ ਨੂੰ ਲੈ ਕੇ ਸਾਵਾਧਾਨ ਹੋ ਜਾਉ, ਕਿਉਂਕਿ ਬੋਰਡ ਨੇ ਸਾਢੇ ਚਾਰ ਮਹੀਨੇ ਬੀਤ ਜਾਣ..............

ਚੰਡੀਗੜ੍ਹ : ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਭਵਿੱਖ ਨੂੰ ਲੈ ਕੇ ਸਾਵਾਧਾਨ ਹੋ ਜਾਉ, ਕਿਉਂਕਿ ਬੋਰਡ ਨੇ ਸਾਢੇ ਚਾਰ ਮਹੀਨੇ ਬੀਤ ਜਾਣ ਉਪਰੰਤ ਵੀ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਕਲਾਸਾਂ ਦੇ ਇਤਿਹਾਸ ਦੇ ਵਿਸ਼ੇ ਵਾਸਤੇ ਅਜੇ ਤੀਕ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਤਿਆਰ ਨਹੀਂ ਕੀਤੀ ਹੈ। ਪੰਜਾਬ ਸਰਕਾਰ ਅਤੇ ਸਿਖਿਆ ਬੋਰਡ ਦੇ ਅਜਿਹੇ ਲਾਪਰਵਾਹੀ ਭਰੇ ਵਤੀਰੇ ਦੀ ਨਿਖੇਧੀ ਕਰਦਿਆਂ ਸਾਬਕਾ ਸਿਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਬੋਰਡ ਵਿਦਿਆਰਥੀਆਂ ਨੂੰ ਕਿਸ਼ਤਾਂ ਵਿਚ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਪ੍ਰਦਾਨ ਕਰ ਰਿਹਾ ਹੈ।

ਅਜੇ ਤੀਕ 12ਵੀਂ ਕਲਾਸ ਲਈ ਇਤਿਹਾਸ ਦਾ ਸਿਰਫ ਇਕ ਚੈਪਟਰ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਿਉਂਕਿ ਪਹਿਲੇ ਚੈਪਟਰ ਵਿਚ ਬਹੁਤ ਸਾਰੀਆਂ ਗਲਤੀਆਂ ਸਨ ਅਤੇ ਸਾਰੇ ਭਾਈਚਾਰਿਆਂ ਦੇ ਧਾਰਮਕ ਅਤੇ ਸਭਿਆਚਾਰਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਵਰਤੀ ਗਈ ਸੀ, ਜਿਸ ਕਰਕੇ ਬੋਰਡ ਨੂੰ ਇਸ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ ਰਾਜੀ ਹੋਣਾ ਪਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬੋਰਡ ਨੇ 11ਵੀਂ ਕਲਾਸ ਦੇ ਇਤਿਹਾਸ ਵਿਸ਼ੇ ਦਾ ਪਹਿਲਾ ਚੈਪਟਰ ਸਿਰਫ ਅੰਗਰੇਜ਼ੀ ਵਿਚ ਤਿਆਰ ਕੀਤਾ ਹੈ ਜਦਕਿ ਪੰਜਾਬ ਦੇ ਸਕੂਲਾਂ ਵਿਚ ਬਹੁ-ਗਿਣਤੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੈ।

ਇਸ ਤਰ੍ਹਾਂ ਇਸ ਕਲਾਸ ਦੇ ਇਤਿਹਾਸ ਦੇ 90 ਫ਼ੀ ਸਦੀ ਵਿਦਿਆਰਥੀਆਂ ਕੋਲ ਪੜ੍ਹਣ ਵਾਸਤੇ ਕੋਈ ਸਮੱਗਰੀ ਨਹੀਂ ਹੈ। ਪੜ੍ਹਣ ਵਾਲੀ ਸਮੱਗਰੀ ਦਾ ਸਿਰਫ ਇਕ ਚੈਪਟਰ ਉਪਲੱਬਧ ਹੋਣ ਦੇ ਬਾਵਜੂਦ ਇਨ੍ਹਾਂ ਵਿਦਿਆਰਥੀਆਂ ਨੂੰ ਸਤੰਬਰ ਵਿਚ ਹੋਣ ਵਾਲੀਆਂ ਮੱਧ ਕਾਲੀ ਪ੍ਰੀਖਿਆਵਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਹੀਨੇ ਤਕ ਵਿਦਿਆਰਥੀਆਂ ਦਾ ਆਮ ਤੌਰ ਤੇ ਅੱਧਾ ਸਿਲੇਬਸ ਮੁੱਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਧਾ ਸੈਸ਼ਨ ਲੰਘ ਗਿਆ ਹੈ ਅਤੇ ਬੋਰਡ ਨੇ ਅਜੇ ਤੀਕ ਸਿਲੇਬਸ ਬਾਰੇ ਫ਼ੈਸਲਾ ਨਹੀਂ ਲਿਆ ਹੈ।

ਬੋਰਡ ਦੀ ਅਜਿਹੀ ਲਾਪਰਵਾਹੀ ਨੇ ਵਿਦਿਆਰਥੀਆਂ ਦੇ ਮੌਜੂਦਾ ਅਕਾਦਮਿਕ ਵਰ੍ਹੇ ਨੂੰ ਤਹਿਸ ਨਹਿਸ ਕਰ ਦਿਤਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਵਿਦਿਆਰਥੀਆਂ ਪ੍ਰਤੀ ਰਤੀ-ਭਰ ਵੀ ਸੰਜੀਦਾ ਨਾ ਹੋਣਾ ਬਹੁਤ ਨਿਰਾਸ਼ ਕਰਨ ਵਾਲੀ ਗੱਲ ਹੈ। ਸਾਬਕਾ ਸਿਖਿਆ ਮੰਤਰੀ ਨੇ ਸੁਝਾਅ ਦਿਤਾ ਕਿ ਵਿਦਿਆਰਥੀਆਂ ਦਾ ਕੀਮਤੀ ਸਾਲ ਬਚਾਉਣ ਲਈ ਇਨ੍ਹਾਂ ਕਲਾਸਾਂ ਦੇ ਸਿਲੇਬਸ ਨੂੰ ਤੁਰਤ ਤਿਆਰ ਕਰਕੇ ਜਨਤਕ ਕੀਤਾ ਜਾਵੇ ਅਤੇ ਪੜ੍ਹਣ ਵਾਲੀ ਸਮੱਗਰੀ ਤੁਰੰਤ ਜੰਗੀ ਪੱਧਰ ਤਿਆਰ ਕਰਵਾਈ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement