ਕੇਜਰੀਵਾਲ ਦਾ ਦਾਅਵਾ: ਆਰਡੀਨੈਂਸ ਵਿਰੁਧ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ
Published : Jun 13, 2023, 3:22 am IST
Updated : Jun 13, 2023, 3:22 am IST
SHARE ARTICLE
image
image

ਕੇਜਰੀਵਾਲ ਦਾ ਦਾਅਵਾ: ਆਰਡੀਨੈਂਸ ਵਿਰੁਧ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ

ਨਵੀਂ ਦਿੱਲੀ, 12 ਜੂਨ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਰਾਸ਼ਟਰੀ ਰਾਜਧਾਨੀ 'ਚ ਸੇਵਾਵਾਂ 'ਤੇ ਕੰਟਰੋਲ ਨਾਲ ਜੁੜ ਆਰਡੀਨੈਂਸ ਨੂੰ ਲੈ ਕੇ ਸੱਦੀ ਰੈਲੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਕਾਰਕੁਨ ਅਤੇ ਹਮਾਇਤੀ ਵੀ ਸ਼ਾਮਲ ਹੋਏ |  ਹਾਲਾਂਕਿ, ਭਾਜਪਾ ਨੇ ਦਾਅਵਾ ਕੀਤਾ ਕਿ ਰੈਲੀ 'ਚ 'ਆਪ' ਹਮਾਇਤੀ ਵੀ ਸ਼ਾਮਿਲ ਨਹੀਂ ਹੋਏ |
ਤਪਦੀ ਧੁੱਪ 'ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਆਰਡੀਨੈਂਸ 2023 ਵਿਰੁਧ ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ 'ਚ ਐਤਵਾਰ ਨੂੰ ਹੋਈ 'ਮਹਾਰਲੀ' 'ਚ ਹਜ਼ਾਰਾਂ ਲੋਕ ਪੁੱਜੇ ਸਨ |
ਕੇਜਰੀਵਾਲ ਨੇ ਟਵੀਟ ਕੀਤਾ, ''ਆਰਡੀਨੈਂਸ ਵਿਰੁਧ ਕਲ ਰਾਮ ਲੀਲਾ ਮੈਦਾਨ ਦੀ ਰੈਲੀ 'ਚ ਭਾਜਪਾ ਦੇ ਕੀ ਕਈ ਲੋਕ ਆਏ | ਭਾਜਪਾ ਵਾਲੇ ਵੀ ਕਹਿ ਰਹੇ ਹਨ - (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਨੇ ਇਹ ਆਡਰੀਨੈਂਸ ਲਿਆ ਕੇ ਸਹੀ ਨਹੀਂ ਕੀਤਾ |'' ਜਦਕਿ ਇਸ ਦੇ ਜਵਾਬ 'ਚ ਭਾਜਪਾ ਦੀ ਦਿੱਲੀ ਇਕਾਈ ਨੇ ਟਵੀਟ ਕੀਤਾ, '''ਆਪ' ਦੇ ਲੋਕ ਵੀ ਰੈਲੀ 'ਚ ਨਹੀਂ ਆਏ | ਕੁਰਸੀਆਂ ਖ਼ਾਲੀ ਸਨ | 500 ਰੁਪਏ ਆਉਣ ਲਈ ਕਿਰਾਏ 'ਤੇ ਕਾਰ ਅਤੇ ਭੋਜਨ ਦੇਣ ਦੇ ਬਾਵਜੂਦ ਤੁਹਾਡੀ ਧੋਖਾਧੜੀ ਬਾਰੇ ਸੁਣਨ ਲਈ ਕੋਈ ਨਹੀਂ ਆਇਆ |''
ਕੇਂਦਰ ਨੇ 19 ਮਈ ਨੂੰ ਦਿੱਲੀ ਦੇ ਗਰੁੱਪ-ਏ ਦੇ ਅਧਿਕਾਰੀਆਂ ਦੀ ਬਦਲੀ ਅਤੇ ਭਰਤੀ 'ਤੇ ਲਾਉਣ 'ਤੇ ਇਕ ਅਥਾਰਟੀ ਬਣਾਉਣ ਲਈ ਆਰਡੀਨੈਂਸ ਜਾਰੀ ਕੀਤਾ ਸੀ, ਜਿਸ ਨੂੰ 'ਆਪ' ਦੀ ਅਗਵਾਈ ਵਾਲੀ ਸਰਕਾਰ ਨੇ ਸੇਵਾਵਾਂ ਦੇ ਕੰਟਰੋਲ 'ਤੇ ਅਦਾਲਤ ਦੇ ਫ਼ੈਸਲੇ ਨਾਲ ਧੋਖਾ ਦਸਿਆ ਸੀ | ਸਿਖਰਲੀ ਅਦਾਲਤ ਦੇ 11 ਮਈ ਦੇ ਫ਼ੈਸਲੇ ਤੋਂ ਪਹਿਲਾਂ ਦਿੱਲੀ ਸਰਕਾਰ 'ਚ ਸਾਰੇ ਅਧਿਕਾਰੀਆਂ ਦੀ ਬਦਲੀ ਅਤੇ ਭਰਤੀ ਮਾਮਲੇ ਉਪਰਾਜਪਾਲ ਦੇ ਕਾਰਜਕਾਰੀ ਕੰਟਰੋਲ 'ਚ ਸਨ | ਆਰਡੀਨੈਂਸ ਤੋਂ ਬਾਅਦ ਕੇਜਰੀਵਾਲ ਗ਼ੈਰ-ਭਾਜਪਾ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਵਿਰੁਧ ਹਮਾਇਤ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਕਿ ਸੰਸਦ 'ਚ ਇਸ ਬਾਰੇ ਕੇਂਦਰ ਦਾ ਬਿਲ ਨਾਕਾਮ ਹੋ ਜਾਵੇ | (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement