ਮਾਇਆਵਤੀ ਪੰਜਾਬ 'ਚ ਚੋਣ ਲੜਨ, ਪ੍ਰਕਾਸ਼ ਸਿੰਘ ਬਾਦਲ ਨੇ ਇੱਛਾ ਜ਼ਾਹਰ ਕੀਤੀ
Published : Jun 13, 2021, 5:42 am IST
Updated : Jun 13, 2021, 5:42 am IST
SHARE ARTICLE
image
image

ਮਾਇਆਵਤੀ ਪੰਜਾਬ 'ਚ ਚੋਣ ਲੜਨ, ਪ੍ਰਕਾਸ਼ ਸਿੰਘ ਬਾਦਲ ਨੇ ਇੱਛਾ ਜ਼ਾਹਰ ਕੀਤੀ

ਬਠਿੰਡਾ, 12 ਜੂਨ (ਬਲਵਿੰਦਰ ਸ਼ਰਮਾ): ਅੱਜ ਪੰਜਾਬ 'ਚ ਅਕਾਲੀ-ਬਸਪਾ ਗਠਜੋੜ ਦਾ ਐਲਾਨ ਹੁੰਦਿਆਂ ਹੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਇੱਛਾ ਜ਼ਾਹਰ ਕੀਤੀ ਕਿ ਬਸਪਾ ਸੁਪਰੀਮੋ ਮਾਇਆਵਤੀ ਵੀ ਪੰਜਾਬ ਰਾਹੀਂ ਚੋਣ ਮੈਦਾਨ ਵਿਚ ਉਤਰਨ | ਅੱਜ ਇਥੇ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ  ਫ਼ੋਨ ਕਰ ਕੇ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋਣ ਦੀ ਵਧਾਈ ਦਿਤੀ | ਬਾਦਲ ਨੇ ਇਸ ਗਠਜੋੜ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਨਾ ਸਿਰਫ ਮਾਇਆਵਤੀ ਨੂੰ  ਪੰਜਾਬ 'ਚ ਦਾਅਵਤ ਦੇਣ ਦੀ ਗੱਲ ਕਹੀ ਬਲਕਿ ਉਨ੍ਹਾਂ ਨੂੰ  ਇਥੋਂ ਚੋਣ ਲੜਨ ਲਈ ਵੀ ਸੱਦਾ ਦਿਤਾ | ਉਨ੍ਹਾਂ ਕਿਹਾ ਕਿ ਜਲਦੀ ਹੀ ਗਠਜੋੜ ਦੀ ਖ਼ੁਸ਼ੀ 'ਚ ਵੱਡਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ | ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਵੀ ਮੌਜੂਦ ਸਨ | ਸੂਤਰਾਂ ਅਨੁਸਾਰ ਬਸਪਾ ਪੰਜਾਬ ਦੀਆਂ 20 ਸੀਟਾਂ 'ਤੇ ਅਪਣੇ ਉਮੀਦਵਾਰ ਉਤਾਰੇਗੀ | 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement