ਜ਼ਮੀਨੀ ਵਿਵਾਦ ਕਾਰਨ ਕਿਸਾਨ ਨੇ ਥਾਣਾ ਮੁਖੀ ਸਾਹਮਣੇ ਨਿਗਲਿਆ ਜ਼ਹਿਰ
Published : Jun 13, 2018, 1:02 am IST
Updated : Jun 13, 2018, 1:02 am IST
SHARE ARTICLE
Farmers Protesting
Farmers Protesting

ਪਿੰਡ ਥਾਂਦੇਵਾਲਾ 'ਚ ਜ਼ਮੀਨੀ ਵਿਵਾਦ ਦੇ ਚਲਦੇ ਇਕ ਕਿਸਾਨ ਨੇ ਥਾਣਾ ਸਦਰ ਮੁਖੀ ਦੇ ਸਾਹਮਣੇ ਹੀ ਜ਼ਹਿਰ ਨਿਗਲ ਲਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ...

ਸ੍ਰੀ ਮੁਕਤਸਰ ਸਾਹਿਬ,  ਪਿੰਡ ਥਾਂਦੇਵਾਲਾ 'ਚ ਜ਼ਮੀਨੀ ਵਿਵਾਦ ਦੇ ਚਲਦੇ ਇਕ ਕਿਸਾਨ ਨੇ ਥਾਣਾ ਸਦਰ ਮੁਖੀ ਦੇ ਸਾਹਮਣੇ ਹੀ ਜ਼ਹਿਰ ਨਿਗਲ ਲਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਸ ਦੀ ਗੰਭੀਰ ਹਾਲਤ ਦੇ ਕਾਰਨ ਫਰੀਦਕੋਟ ਰੈਫਰ ਕਰ ਦਿਤਾ ਗਿਆ। ਉਧਰ ਪਿੰਡ ਵਾਸੀਆਂ ਨੇ ਥਾਣਾ ਮੁਖੀ 'ਤੇ ਪੱਖਪਾਤ ਅਤੇ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਗਾਇਆ ਹੈ। 

ਪਿੰਡ ਥਾਂਦੇਵਾਲਾ ਨਿਵਾਸੀ ਕਿਸਾਨ ਰਾਮਦਾਸ ਨੇ ਦਸਿਆ ਕਿ ਉਨ੍ਹਾਂ ਵਲੋਂ ਕਰੀਬ 34 ਸਾਲ ਪਹਿਲਾ ਪਿੰਡ ਲੰਡੇ (ਮੋਗਾ) ਨਿਵਾਸੀ ਦਲੀਪ ਸਿੰਘ ਦੇ ਕੋਲੋਂ 15 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ 10 ਏਕੜ ਜ਼ਮੀਨ ਦਾ ਇਕਰਾਰਨਾਮਾ ਕੀਤਾ ਗਿਆ ਸੀ, ਜਿਸ ਦੀ ਰਜਿਸਟਰੀ ਕਰਵਾਉਣੀ ਸੀ। ਪਰ ਬਾਅਦ ਵਿਚ ਜ਼ਮੀਨ ਦੇ ਰੇਟ ਵਧਣ 'ਤੇ ਉਨ੍ਹਾਂ ਨੇ ਰਜਿਸਟਰੀ ਨਹੀਂ ਕਰਵਾਈ। ਉਦੋਂ ਤੋਂ ਹੀ ਉਨ੍ਹਾਂ ਦਾ ਕਬਜ਼ਾ ਚਲਿਆ ਆ ਰਿਹਾ ਹੈ

ਹਾਲਾਂ ਕਿ ਉਹ ਸੈਸ਼ਨ ਕੋਰਟ 'ਚ ਕੇਸ ਹਾਰ ਚੁੱਕੇ ਹਨ ਅਤੇ ਉਨ੍ਹਾਂ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੋਈ ਹੈ ਜਿਸ ਦੀ ਸੁਣਵਾਈ 5 ਜੁਲਾਈ ਨੂੰ ਹੋਣੀ ਹੈ। ਪਰ ਇਸ ਦੇ ਬਾਵਜੂਦ ਦੋ ਦਿਨ ਪਹਿਲਾ ਲੰਡੇ ਨਿਵਾਸੀ ਦਲੀਪ ਸਿੰਘ ਦੇ ਪੁੱਤਰਾਂ ਗੁਰਲਾਲ ਸਿੰਘ ਨੇ ਆ ਕੇ ਜ਼ਮੀਨ 'ਤੇ ਕਬਜ਼ਾ ਜਮਾ ਲਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement