Punjab News: ਸਕੂਟਰ ’ਤੇ ਜਾ ਰਹੇ ਪਿਓ-ਧੀ ਨੂੰ ਰੋਡਵੇਜ਼ ਬੱਸ ਨੇ ਮਾਰੀ ਟੱਕਰ; ਪਿਓ ਦੀ ਮੌਤ
Published : May 13, 2024, 2:48 pm IST
Updated : May 13, 2024, 2:48 pm IST
SHARE ARTICLE
File Photo
File Photo

ਮ੍ਰਿਤਕ ਦੀ ਧੀ ਜ਼ਖ਼ਮੀ; ਡਰਾਈਵਰ ਵਿਰੁਧ ਮਾਮਲਾ ਦਰਜ

Punjab News: ਜ਼ਿਲ੍ਹਾ ਮੋਗਾ ਵਿਖੇ ਸਥਾਨਕ ਅੰਮ੍ਰਿਤਸਰ ਰੋਡ 'ਤੇ ਬੀਤੀ ਦੇਰ ਸ਼ਾਮ ਅਪਣੀ ਧੀ ਨੂੰ ਲੈ ਕੇ ਸਕੂਟਰ 'ਤੇ ਆ ਰਹੇ ਇਕ ਵਿਅਕਤੀ ਦੇ ਸਕੂਟਰ ਨੂੰ ਤੇਜ਼ ਰਫਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿਤੀ, ਜਿਸ ਕਾਰਨ ਸਕੂਟਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੀ ਧੀ ਜ਼ਖ਼ਮੀ ਹੋ ਗਈ।

ਥਾਣਾ ਸਿਟੀ 1 ਵਿਚ ਦਿਤੀ ਸ਼ਿਕਾਇਤ ਵਿਚ ਪੁੱਤਰ ਸਾਧੂ ਰਾਮ ਸੈਣੀ ਵਾਸੀ ਗਲੀ ਨੰਬਰ 19 ਨੇੜੇ ਗਲੋਰੀਆ ਸਕੂਲ ਬਸਤੀ ਗੋਵਿੰਦਗੜ੍ਹ ਮੋਗਾ ਨੇ ਦਸਿਆ ਕਿ ਉਸ ਦਾ ਭਰਾ ਵੀਰ ਸਿੰਘ ਸੈਣੀ ਉਰਫ਼ ਰਿੱਕੀ ਅਪਣੀ 5 ਸਾਲਾ ਬੇਟੀ ਨਿਮਰਤ ਨਾਲ ਅੰਮ੍ਰਿਤਸਰ ਰੋਡ ਤੋਂ ਜੋਗਿੰਦਰ ਸਿੰਘ ਚੌਕ ਵੱਲ ਜਾ ਰਿਹਾ ਸੀ।

ਉਹ ਐਕਟਿਵਾ ਸਕੂਟੀ ਨੰਬਰ ਪੀਬੀ 29 ਏਬੀ 2293 ’ਤੇ ਸਵਾਰ ਸੀ ਤਾਂ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 04 ਏਏ 7368 ਦੇ ਅਣਪਛਾਤੇ ਚਾਲਕ ਨੇ ਉਸ ਦੇ ਭਰਾ ਦੀ ਸਕੂਟੀ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਉਸ ਦੇ ਭਰਾ ਇਸ ਦੌਰਾਨ ਮੌਤ ਹੋ ਗਈ ਅਤੇ ਭਤੀਜੀ ਸੜਕ 'ਤੇ ਡਿੱਗ ਗਈ।
ਥਾਣਾ ਸਿਟੀ 1 ਦੇ ਸਹਾਇਕ ਐੱਸਐੱਚਓ ਨੇ ਉਕਤ ਬੱਸ ਦੇ ਅਣਪਛਾਤੇ ਡਰਾਈਵਰ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

 (For more Punjabi news apart from father and daughter on a scooter hit by roadways bus, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement