ਜ਼ਿਲ੍ਹਾ ਦੇ ਸਰਕਾਰੀ ਦਫ਼ਤਰਾਂ ਨੇ ਕੰਮਾਂ ਕਰਨ ਲਈ ਸਮਾਜਕ ਦੂਰੀ ਦੀ ਕੀਤੀ ਨਿਵੇਕਲੀ ਪਹਿਲ
Published : May 13, 2020, 9:47 pm IST
Updated : May 13, 2020, 9:47 pm IST
SHARE ARTICLE
1
1

ਜ਼ਿਲ੍ਹਾ ਦੇ ਸਰਕਾਰੀ ਦਫ਼ਤਰਾਂ ਨੇ ਕੰਮਾਂ ਕਰਨ ਲਈ ਸਮਾਜਕ ਦੂਰੀ ਦੀ ਕੀਤੀ ਨਿਵੇਕਲੀ ਪਹਿਲ

ਫ਼ਾਜ਼ਿਲਕਾ, 13 ਮਈ (ਅਨੇਜਾ): ਕੋਵਿਡ 19 ਦੀ ਮਹਾਂਮਾਰੀ ਦੇ ਮੱਦੇਨਜ਼ਰ ਆਮ ਲੋਕਾਂ ਦੇ ਸਰਕਾਰੀ ਦਫ਼ਤਰਾਂ ਨਾਲ ਜੁੜੇ ਰੋਜ਼ਾਨਾਂ ਦੇ ਕੰਮਾਂ ਨੂੰ ਸਮਾਜਕ ਦੂਰੀ ਰਾਹੀਂ ਪਾਰਦਰਸ਼ੀ ਅਤੇ ਸੁਖਾਵੇਂ ਮਾਹੌਲ 'ਚ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦਸਿਆ ਕਿ ਪ੍ਰਬੰਧਕੀ ਕੰਪਲੈਕਸ਼ ਦੇ ਬਾਹਰ ਰੋਜ਼ਾਨਾ ਦਫ਼ਤਰੀ ਦਿਨਾਂ 'ਚ ਸਵੇਰੇ 9.30 ਤੋਂ 11 ਵਜੇ ਤਕ ਆਮ ਲੋਕਾਂ ਦੇ ਮਸਲਿਆਂ ਨੂੰ ਸੁਣ ਕੇ ਸਮਾਂਬੱਧ ਢੰਗ ਨਾਲ ਹਲ ਕੀਤਾ ਜਾਵੇਗਾ।

11


ਉਨ੍ਹਾਂ ਦਸਿਆ ਕਿ ਬਾਹਰ ਖੁਲ੍ਹੇ ਅਤੇ ਹਵਾਦਾਰ ਮਾਹੌਲ 'ਚ (ਸ਼ਾਮਿਆਣਾ) ਟੈਂਟ ਲਗਾ ਕੇ ਲੋਕਾਂ ਦੀ ਸੁਵਿਧਾ ਲਈ ਬਕਾਇਦਾ ਹੱਥ ਧੋਣ, ਬੈਠਣ ਅਤੇ ਪੀਣ ਵਾਲੇ ਪਾਣੀ, ਪੱਖੇਆਂ ਦੇ ਪ੍ਰਬੰਧ ਕੀਤੇ ਗਏ ਹਨ। ਸ. ਸੰਧੂ ਨੇ ਦਸਿਆ ਕਿ ਡੀ.ਸੀ ਕੰਪਲੈਕਸ਼ ਅੰਦਰ ਸਥਿਤ ਹਰੇਕ ਦਫ਼ਤਰ ਅਤੇ ਮੁਖੀ ਨੂੰ ਸਮੇਂ ਨਾਲ ਲੋਕਾਂ ਦੇ ਦਫ਼ਤਰੀ ਕੰਮਾਂ ਨੂੰ ਸੁਣ ਕੇ ਹਲ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗੀ ਅਧਿਕਾਰੀ ਰੋਜ਼ਾਨਾ ਬਾਹਰ ਬੈਠ ਕੇ ਅਪਣੇ ਦਫ਼ਤਰ ਨਾਲ ਸਬੰਧਤ ਕੰਮਾਂ ਨੂੰ ਕਰਨ ਲਈ ਜ਼ਿੰਮੇਵਾਰ ਹੋਵੇਗਾ।


ਉਨ੍ਹਾਂ ਦਸਿਆ ਕਿ ਖੁਲ੍ਹੇ ਮਾਹੌਲ 'ਚ ਪਬਲਿਕ ਨੂੰ ਮਿਲਣ ਅਤੇ ਸੁਣਨ ਲਈ ਸਮਾਜਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਿਨ੍ਹਾਂ ਲੋੜ ਤੋਂ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਵਿਧਾ ਲਈ ਹਮੇਸ਼ਾ ਕਾਰਜਸ਼ੀਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement