ਇਟਲੀ 'ਚ ਕੋਰੋਨਾ ਨਾਲ ਪੰਜਵੇ ਪੰਜਾਬੀ ਦੀ ਮੌਤ
Published : Apr 13, 2020, 8:06 am IST
Updated : Apr 13, 2020, 8:06 am IST
SHARE ARTICLE
file photo
file photo

ਕੋਵਿਡ-19 ਮਹਾਂਮਾਰੀ ਨੇ ਜਿਥੇ ਸਾਰੀ ਦੁਨੀਆਂ ਦੀ ਨੀਂਦ ਖ਼ਰਾਬ ਕੀਤੀ ਹੋਈ ਹੈ, ਉਥੇ ਇਟਲੀ ਵਿਚ ਵੀ ਇਸ ਵਾਇਰਸ ਕਾਰਨ ਹੁਣ ਤਕ 19 ਹਜ਼ਾਰ ਤੋਂ ਵੱਧ ਲੋਕਾਂ ..

ਖੰਨਾ  (ਪਪ): ਕੋਵਿਡ-19 ਮਹਾਂਮਾਰੀ ਨੇ ਜਿਥੇ ਸਾਰੀ ਦੁਨੀਆਂ ਦੀ ਨੀਂਦ ਖ਼ਰਾਬ ਕੀਤੀ ਹੋਈ ਹੈ, ਉਥੇ ਇਟਲੀ ਵਿਚ ਵੀ ਇਸ ਵਾਇਰਸ ਕਾਰਨ ਹੁਣ ਤਕ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸੇ ਦੌਰਾਨ ਇਟਲੀ ਦੇ ਜ਼ਿਲ੍ਹਾ ਪਿਚੈਂਸਾ ਦੇ ਪਿੰਡ ਕੋਰਤੇਮਾਜੀਉਰ ਵਿਚ ਰਹਿਣ ਵਾਲੇ ਇਕ ਹੋਰ ਪੰਜਾਬੀ ਇਕਬਾਲ ਸਿੰਘ ਦੀ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨਾਲ ਮੌਤ ਹੋ ਗਈ ਹੈ।

ਉਹ ਪੰਜਾਬ ਦੇ ਖੰਨਾ ਸ਼ਹਿਰ 'ਚ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਵਾਰ ਵਿਚ ਪਤਨੀ, ਦੋ ਬੇਟੇ ਅਤੇ ਇਕ ਧੀ ਹਨ। ਇਕਬਾਲ ਸਿੰਘ ਪਿਛਲੇ ਸਾਲ 2019 ਵਿਚ ਅਪਣੇ ਤਿੰਨੋਂ ਬੱਚਿਆਂ ਦੇ ਵਿਆਹ ਕਰ ਕੇ ਵਾਪਸ ਇਟਲੀ ਗਏ ਸਨ। ਉਹ ਪਿਛਲੇ 15 ਦਿਨਾਂ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਸਨ, ਤੇ ਪਿਚੈਂਸਾ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਦਾਖ਼ਲ ਸਨ। ਉਹ ਇਸ ਵਾਇਰਸ ਨਾਲ ਲੜਾਈ ਲੜਦੇ-ਲੜਦੇ 11 ਅਪ੍ਰੈਲ ਦਿਨ ਨੂੰ ਦੁਪਿਹਰ ਵੇਲੇ ਅਪਣੀ ਜ਼ਿੰਦਗੀ ਨੂੰ ਅਲਵਿਦਾ ਕਰ ਗਏ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿਚ ਪਹਿਲਾਂ ਵੀ ਹੁਣ ਤਕ 4 ਪੰਜਾਬੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਕੇ ਅਪਣੀ ਜਾਨ ਗੁਆ ਚੁਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement