Samrala News : ਸਮਰਾਲਾ ’ਚ ਮੋਟਰਸਾਈਕਲ ਤੇ ਛੋਟਾ ਹਾਥੀ ਟੈਂਪੂ ਦੀ ਟੱਕਰ, 5 ਜ਼ਖ਼ਮੀ 

By : BALJINDERK

Published : Mar 13, 2025, 3:17 pm IST
Updated : Mar 13, 2025, 3:19 pm IST
SHARE ARTICLE
ਜ਼ਖ਼ਮੀ
ਜ਼ਖ਼ਮੀ

Samrala News : ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲੇ ’ਤੇ ਜਾਂਦੇ ਸਮੇਂ ਵਾਪਰਿਆ ਹਾਦਸਾ, ਇੱਕ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਚੰਡੀਗੜ੍ਹ ਕੀਤਾ ਰੈਫ਼ਰ  

Samrala News in Punjabi : ਸਮਰਾਲਾ ਦੇ ਨਜ਼ਦੀਕੀ ਪਿੰਡ ਰਾਜੇਵਾਲ ਕੁੱਲੇਵਾਲ ਦੇ ਕੋਲ ਇੱਕ ਬੁਲਟ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਦੀ ਆਹਮੋ ਸਾਹਮਣੇ ਤੋਂ ਭਿਆਨਕ ਟੱਕਰ ਨਾਲ ਸੜਕ ਦੁਰਘਟਨਾ ਹੋ ਗਈ। ਜਿਸ ’ਚ ਬੁਲਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਅਤੇ 2 ਛੋਟਾ ਹਾਥੀ ਟੈਂਪੂ 'ਚ ਸਵਾਰ ਵਿਅਕਤੀਆਂ ਸਮੇਤ ਕੁੱਲ 5 ਵਿਅਕਤੀ ਜਖ਼ਮੀ ਹੋ ਗਏ। ਮੋਟਰਸਾਈਕਲ ਤੇ ਸਵਾਰ ਤਿੰਨ ਜ਼ਖ਼ਮੀਆਂ ਜਿਨਾਂ ’ਚੋਂ 2 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਇੱਕ ਨੌਜਵਾਨ ਦੇ ਮਾਮੂਲੀ ਸੱਟਾਂ ਸਨ ਅਤੇ ਛੋਟਾ ਹਾਥੀ 'ਚ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ। 4 ਜ਼ਖ਼ਮੀਆਂ ਨੂੰ ਸਮਰਾਲਾ ਲਿਆਂਦਾ ਗਿਆ ਅਤੇ ਇਕ ਜ਼ਖਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ।ਸਮਰਾਲਾ ਸਿਵਲ ਹਸਪਤਾਲ ਤੋਂ ਗੰਭੀਰ ਰੂਪ 'ਚ ਜ਼ਖ਼ਮੀ ਇੱਕ ਨੌਜਵਾਨ ਨੂੰ ਚੰਡੀਗੜ੍ਹ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਬੁਲਟ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਖੰਨੇ ਵੱਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਜਾ ਰਹੇ ਸਨ, ਜਦੋਂ ਬੁਲਟ ਮੋਟਰਸਾਈਕਲ ਸਮਰਾਲਾ ਨੇੜਲ਼ੇ ਪਿੰਡ ਰਾਜੇਵਾਲ ਕੁਲੇਵਾਲ ਦੇ ਕੋਲ ਪਹੁੰਚੇ ਤਾਂ ਸਮਰਾਲਾ ਵੱਲ ਤੋਂ ਆਪਣੇ ਪਿੰਡ ਚਸਵਾਲ ਨੇੜੇ ਭਾਦਸੋਂ ਜਾ ਰਹੇ ਛੋਟਾ ਹਾਥੀ ਟੈਂਪੂ ਦੀ ਬੁਲਟ ਮੋਟਰਸਾਈਕਲ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ । ਇਸ ਸੜਕ ਦੁਰਘਟਨਾ ’ਚ ਤਿੰਨ ਨੌਜਵਾਨਾਂ ਸਮੇਤ ਕੁੱਲ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਮੋਟਰਸਾਈਕਲ ’ਤੇ ਸਵਾਰ ਤਿੰਨ ਜ਼ਖ਼ਮੀ ਨੌਜਵਾਨਾਂ ’ਚੋਂ ਦੋ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਅਤੇ ਇੱਕ ਨੌਜਵਾਨ ਦੇ ਮਾਮੂਲੀ ਸੱਟਾ ਸਨ ਅਤੇ ਛੋਟਾ ਹਾਥੀ ’ਚ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ। 4 ਜ਼ਖ਼ਮੀਆਂ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇਕ ਗੰਭੀਰ ਰੂਪ ਜ਼ਖ਼ਮੀ ਨੂੰ ਸਮਰਾਲਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸਮਰਾਲਾ ਸਿਵਲ ਹਸਪਤਾਲ ਤੋਂ ਇੱਕ ਗੰਭੀਰ ਰੂਪ ਜ਼ਖ਼ਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। 

ਸਮਰਾਲਾ ਸਿਵਲ ਹਸਪਤਾਲ ਲਿਆਂਦੇ ਗਏ ਮੋਟਰਸਾਈਕਲ ਸਵਾਰ ਜ਼ਖ਼ਮੀਆਂ ਦੀ ਪਛਾਣ ਜੀਵਨ ਸਿੰਘ (20) ਪੁੱਤਰ ਕਰਨੈਲ ਸਿੰਘ ਪਿੰਡ ਮਰੋੜੀ ਅਤੇ ਮੇਜਰ ਸਿੰਘ (28) ਪੁੱਤਰ ਅੰਗਰੇਜ਼ ਸਿੰਘ ਪਿੰਡ ਮਰੋੜੀ ਹੋਈ। ਛੋਟਾ ਹਾਥੀ ਟੈਂਪੂ ਸਵਾਰ ਦੋ ਜ਼ਖਮੀ ਵਿਅਕਤੀਆਂ ਦੀ ਪਛਾਣ ਸੁੱਚਾ ਸਿੰਘ 70 ਪੁੱਤਰ ਸ਼ਾਰਦਾਰ ਰਾਮ ਪਿੰਡ ਚਸਵਾਲ ਨੇੜੇ ਭਾਦਸੋ ਅਤੇ ਹਰਦੇਵ ਸਿੰਘ (57)ਪਿੰਡ ਚਸਵਾਲ ਨੇੜੇ ਭਾਦਸੋਂ ਵਜੋ ਹੋਈ।

(For more news apart from Small elephant collides with tempo on motorcycle in Samrala, 5 injured News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement