ਫਾਜ਼ਿਲਕਾ 'ਚ ਇਲੈਕਟ੍ਰੀਸ਼ੀਅਨ ਦੀ ਚਮਕੀ ਕਿਮਸਤ, 2 ਦਿਨ ਵਿਚ ਤਿੰਨ ਵਾਰ ਲੱਗੀ ਲਾਟਰੀ
Published : Mar 13, 2025, 1:20 pm IST
Updated : Mar 13, 2025, 1:20 pm IST
SHARE ARTICLE
Fazilka Electrician get lottery News in punjabi
Fazilka Electrician get lottery News in punjabi

4 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਿਹਾ ਇਲੈਕਟ੍ਰੀਸ਼ੀਅਨ

Fazilka Electrician get lottery News in punjabi  : ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਇਲੈਕਟ੍ਰੀਸ਼ੀਅਨ ਨੇ ਦੋ ਦਿਨਾਂ ਵਿੱਚ ਤਿੰਨ ਵਾਰ ਲਾਟਰੀ ਜਿੱਤੀ ਅਤੇ ਆਖ਼ਰ ਵਿਚ ਉਸ ਨੇ 15 ਮਿੰਟ ਪਹਿਲਾਂ ਖ਼ਰੀਦੀ ਡੀਅਰ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ 'ਤੇ ਦੂਜਾ ਇਨਾਮ ਹਾਸਲ ਕੀਤਾ, ਜਿਸ ਤੋਂ ਬਾਅਦ ਉਸ ਨੇ ਚਾਰ ਸਾਲਾਂ ਵਿੱਚ ਪਹਿਲੀ ਵਾਰ 9 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ।

ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਇਲੈਕਟ੍ਰੀਸ਼ੀਅਨ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੇ ਲਾਟਰੀ ਦੀ ਟਿਕਟ ਖ਼ਰੀਦੀ ਸੀ, ਜਿਸ 'ਤੇ ਉਸ ਨੂੰ 600 ਰੁਪਏ ਦਾ ਇਨਾਮ ਮਿਲਿਆ ਸੀ। ਫਿਰ ਉਸ ਨੇ ਇਨ੍ਹਾਂ ਰੁਪਏ ਨਾਲ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ, ਜਿਸ 'ਤੇ ਰਮੇਸ਼ ਕੁਮਾਰ ਨੇ ਫਿਰ ਆਪਣੀ ਕਿਸਮਤ ਅਜ਼ਮਾਈ ਅਤੇ 1000 ਰੁਪਏ ਦੀ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ।

ਤੀਸਰੀ ਵਾਰ ਡੀਅਰ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ਨੰਬਰ 36162 'ਤੇ 90 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਗਿਆ ਹੈ, ਜਿਸ ਤੋਂ ਬਾਅਦ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਹੇ ਹਨ, ਪਰ ਪਹਿਲੀ ਵਾਰ ਉਨ੍ਹਾਂ ਨੇ ਇਹ ਵੱਡਾ ਇਨਾਮ ਜਿੱਤਿਆ ਹੈ। ਦੂਜੇ ਪਾਸੇ ਰੂਪ ਚੰਦ ਲਾਟਰੀ ਆਪ੍ਰੇਟਰ ਬੌਬੀ ਨੇ ਦੱਸਿਆ ਕਿ ਤੀਸਰੀ ਵਾਰ ਲਾਟਰੀ ਦੀਆਂ ਟਿਕਟਾਂ ਰਮੇਸ਼ ਕੁਮਾਰ ਨੇ ਡਰਾਅ ਤੋਂ ਕਰੀਬ 15 ਮਿੰਟ ਪਹਿਲਾਂ ਖ਼ਰੀਦੀਆਂ ਸਨ, ਜੋ ਕਿ ਘਰ ਵੀ ਨਹੀਂ ਪਹੁੰਚਿਆ ਸੀ ਜਦੋਂ ਉਸ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ 90 ਹਜ਼ਾਰ ਰੁਪਏ ਦੀ ਲਾਟਰੀ ਜਿੱਤੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement