ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਘਰੋਂ ਮਿਲੀ ਵਿਦੇਸ਼ੀ ਤੇ ਚੰਡੀਗੜ੍ਹ ਦੀ ਸ਼ਰਾਬ, ਰੇਡ ਜਾਰੀ 
Published : Mar 13, 2023, 9:36 pm IST
Updated : Mar 13, 2023, 9:36 pm IST
SHARE ARTICLE
 Foreign and Chandigarh liquor found at former Congress MLA Kuldeep Vaid's house
Foreign and Chandigarh liquor found at former Congress MLA Kuldeep Vaid's house

73 ਬੋਤਲਾਂ ਹੋਈਆਂ ਬਰਾਮਦ, ਵਿਦੇਸ਼ੀ ਤੇ ਵਿਸਕੀ ਦੀਆਂ 26 ਬੋਤਲਾਂ ਮਿਲੀਆਂ 

ਲੁਧਿਆਣਾ : ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰ ਲੁਧਿਆਣਾ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਜਾਰੀ ਹੈ।ਵਿਜੀਲੈਂਸ ਵਿਭਾਗ ਵੱਲੋਂ ਇਹ ਛਾਪੇਮਾਰੀ ਸੋਮਵਾਰ ਨੂੰ ਦੁਪਹਿਰ ਵੇਲੇ ਕੀਤੀ ਗਈ ਹੈ।  ਹੁਣ ਇਸ ਮਾਮਲੇ ਵਿਚ ਇਹ ਵੱਡੀ ਅਪਡੇਟ ਆਈ ਹੈ ਕਿ ਕੁਲਦੀਪ ਵੈਦ ਦੇ ਘਰੋਂ ਵਿਦੇਸ਼ੀ ਸ਼ਰਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਸ਼ਰਾਬ ਵੀ ਮਿਲੀ ਹੈ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਘਰੋਂ 73 ਬੋਤਲਾਂ ਮਿਲੀਆਂ ਹਨ।

file photo 

 

ਉਹਨਾਂ ਨੇ ਦੱਸਿਆ ਕਿ ਜਦੋਂ ਇਹ ਬਰਾਮਦਗੀ ਹੋਈ ਤਾਂ ਉਹਨਾਂ ਨੇ ਮੌਕੇ 'ਤੇ ਆਬਕਾਰੀ ਦੇ ਅਧਿਕਾਰੀਆਂ ਨੂੰ ਬੁਲਾ ਲਿਆ ਸੀ ਤੇ ਆਬਕਾਰੀ ਵਿਭਾਗ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੁਲਦੀਪ ਵੈਦ ਨੇ ਐੱਲ 50 ਦਾ ਲਾਇਸੈਂਸ ਵੀ ਲਿਆ ਹੋਇਆ ਹੈ ਜਿਸ ਕਰ ਕੇ ਉਹ 24 ਬੋਤਲਾਂ ਰੱਖ ਸਕਦੇ ਹਨ। ਉਹਨਾਂ ਨੇ ਦੱਸਿਆਂ ਕਿ 24 ਬੋਤਲਾਂ ਚੰਡੀਗੜ੍ਹ ਦੀ ਸ਼ਰਾਬ ਦੀਆਂ ਵੀ ਫੜੀਆਂ ਗਈਆਂ ਹਨ ਜੋ ਕਿ ਰੱਖ ਨਹੀਂ ਸਕਦੇ ਹਾਂ। ਤੈਅ ਲਿਮਟ ਤੋਂ 15 ਬੋਤਲਾਂ ਵੱਧ ਮਿਲੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਅਜੇ ਹੋਰ ਕਾਰਵਾਈ ਵੀ ਜਾਰੀ ਹੈ ਤੇ ਰੇਡ ਵੀ ਚੱਲ ਰਹੀ ਹੈ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement