ਬਹਾਦੁਰਗੜ੍ਹ 'ਚ ਦਲਾਲ ਖਾਪ ਦੀ ਮਹਾਪੰਚਾਇਤ 'ਚ ਪਹੁੰਚੇ ਰਾਕੇਸ਼ ਟਿਕੈਤ ਤੇ ਗੁਰਨਾਮ ਚੜੂਨੀ 
Published : Feb 13, 2021, 1:34 am IST
Updated : Feb 13, 2021, 1:34 am IST
SHARE ARTICLE
image
image

ਬਹਾਦੁਰਗੜ੍ਹ 'ਚ ਦਲਾਲ ਖਾਪ ਦੀ ਮਹਾਪੰਚਾਇਤ 'ਚ ਪਹੁੰਚੇ ਰਾਕੇਸ਼ ਟਿਕੈਤ ਤੇ ਗੁਰਨਾਮ ਚੜੂਨੀ 

ਮਹਾਪੰਚਾਇਤ 'ਚ ਵੇਖਣ ਨੂੰ  ਮਿਲਿਆ ਭਾਰੀ ਇਕੱਠ 

ਬਹਾਦੁਰਗੜ੍ਹ, 12 ਫ਼ਰਵਰੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਅੰਦੋਲਨ ਵਿਚਕਾਰ ਸ਼ੁਕਰਵਾਰ ਨੂੰ  ਝੱਜਰ ਦੀ ਵੱਡੀ ਦਲਾਲ ਖਾਪ 84 ਦੀ ਮਹਾਪੰਚਾਇਤ ਹੋਈ | ਬਹਾਦੁਰਗੜ੍ਹ ਬਾਈਪਾਸ 'ਤੇ ਦਲਾਲ ਖਾਪ ਵਲੋਂ ਕਰਵਾਈ ਮਹਾਪੰਚਾਇਤ 'ਚ ਭਾਰੀ ਇਕੱਠ ਵੇਖਣ ਨੂੰ  ਮਿਲਿਆ | ਇਸ ਮੌਕੇ ਰਾਕੇਸ਼ ਟਿਕੈਤ ਤੇ ਗੁਰਨਾਮ ਸਣੇ ਕਈ ਹੋਰ ਕਿਸਾਨ ਆਗੂ ਪਹੁੰਚੇ ਹੋਏ ਸਨ |
ਗੁਰਨਾਮ ਚੜੂਨੀ ਨੇ ਕਿਹਾ ਕਿ ਆਰਐੱਸਐੱਸ ਵਾਲੇ ਆਜ਼ਾਦੀ ਦੇ ਵੀ ਵਿਰੁਧ ਸਨ ਅਤੇ ਇਨ੍ਹਾਂ ਦਾ ਦੇਸ਼ ਦੀ ਆਜ਼ਾਦੀ 'ਚ ਕੋਈ ਯੋਗਦਾਨ ਨਹੀਂ ਹੈ | ਅੱਜ ਇਹ ਦੇਸ਼ ਦੇ ਠੇਕੇਦਾਰ ਬਣ ਰਹੇ ਹਨ | ਅੱਜ ਇਹ ਸਾਨੂੰ ਲੜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੀ ਲੜਾਈ ਆਰਥਕ ਆਜ਼ਾਦੀ ਦੀ ਹੈ ਅਤੇ ਅਸੀਂ ਸਿਰਫ਼ ਫ਼ਸਲ ਦਾ ਘੱਟ ਤੋਂ ਘੱਟ ਰੇਟ ਮੰਗ ਰਹੇ ਹਨ | ਮੋਦੀ ਝੂਠੇ ਸੀ ਤੇ ਹਮੇਸ਼ਾ ਰਹਿਣਗੇ | ਬਾਜਪਾ ਆਗੂ ਸਾਡੇ ਪਿੰਡ 'ਚ ਆਏ ਤਾਂ ਇਨ੍ਹਾਂ ਨੂੰ  ਵੜਨ ਨਹੀਂ ਦੇਵਾਂਗੇ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਪਣੀ ਜ਼ਿੱਦ 'ਤੇ ਅੜੀ ਹੈ | ਇਹ ਚੰਗੀ ਗੱਲ ਨਹੀਂ ਹੈ | ਹਰਿਆਣਾ ਦੇ ਲੋਕ ਹੁਣ ਜਾਗ ਚੁਕੇ ਹਨ ਅਤੇ ਦੇਸ਼ 'ਚ ਅੰਦੋਲਨ ਫੈਲ ਰਿਹਾ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement