ਚੰਗਾ ਉੱਦਮ: ਨਵੀਆਂ ਕਿਤਾਬਾਂ ਬਣਨਗੀਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ 

By : KOMALJEET

Published : Jan 13, 2023, 6:56 pm IST
Updated : Jan 13, 2023, 6:56 pm IST
SHARE ARTICLE
Representational Image
Representational Image

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 16.32 ਕਰੋੜ ਜਾਰੀ

ਪੁਸਤਕਾਂ ਖਰੀਦਦੇ ਸਮੇਂ ਪੰਜਾਬ ਦੇ ਇਤਿਹਾਸ, ਸੰਸਕ੍ਰਿਤੀ, ਭੂਗੋਲ, ਲੋਕ ਸਾਹਿਤ ਜਾਂ ਭਾਸ਼ਾ ਸਬੰਧੀ ਦਿੱਤੀ ਜਾਵੇਗੀ ਪਹਿਲ
ਨੈਸ਼ਨਲ ਬੁੱਕ ਟਰੱਸਟ ਤੋਂ 25 ਫ਼ੀਸਦੀ ਜਦਕਿ ਪ੍ਰਾਈਵੇਟ ਪਬਲਿਸ਼ਰਜ਼ ਤੋਂ 40 ਫ਼ੀਸਦੀ ਡਿਸਕਾਊਂਟ 'ਤੇ ਹੋਵੇਗੀ ਖਰੀਦ 

ਮੋਹਾਲੀ : ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਨਵੀਆਂ ਕਿਤਾਬਾਂ ਸ਼ਾਮਲ ਕੀਤੀਆਂ ਜਾਣਗੀਆਂ ਜਿਸ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਗ੍ਰਾਂਟ ਵੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਫ਼ੈਸਲਾ ਸਕੂਲੀ ਵਿਦਿਆਰਥੀਆਂ ’ਚ ਸਾਹਿਤਕ ਅਤੇ ਹੋਰ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਵਧਾਉਣ ਲਈ ਚੁੱਕਿਆ ਗਿਆ ਹੈ। 

ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਇਸ ਕਾਰਜ ਲਈ 16.32 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਗ੍ਰਾਂਟ ਵਿਚੋਂ ਹਰ ਇੱਕ ਪ੍ਰਾਇਮਰੀ ਸਕੂਲ ਲਈ 5000, ਮਿਡਲ ਸਕੂਲ ਲਈ 13000, ਹਾਈ ਸਕੂਲ ਲਈ 15000 ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 20000 ਰੁਪਏ ਰਾਖੇ ਗਏ ਹਨ। ਪ੍ਰਾਪਤ ਵਰਵਿਆਂ ਅਨੁਸਾਰ 16.32 ਕਰੋੜ ਰੁਪਏ ਦੀ ਰਕਮ ਕੁੱਲ 12823 ਪ੍ਰਾਇਮਰੀ, 2645 ਮਿਡਲ, 1692 ਹਾਈ, 1969 ਸੀਨੀਅਰ ਸੈਕੰਡਰੀ ਸਕੂਲਾਂ ਲਈ ਜਾਰੀ ਕੀਤੀ ਗਈ ਹੈ।


ਵਿਭਾਗ ਵੱਲੋਂ ਇਸ ਸਬੰਧੀ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਸਮੱਗਰ ਸਿੱਖਿਆ ਸਾਲ 2022-23 ਤਹਿਤ ਲਾਇਬ੍ਰੇਰੀ ਦੀਆਂ ਕਿਤਾਬਾਂ ਖਰੀਦਣ ਲਈ ਇਹ ਰਕਮ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਕਿਤਾਬਾਂ ਦੀ ਸੂਚੀ ’ਚੋਂ ਹੀ ਕਿਤਾਬਾਂ ਦੀ ਚੋਣ ਕਰਦਿਆਂ ਸਕੂਲ ਪੱਧਰ ’ਤੇ ਕਿਤਾਬਾਂ ਦੀ ਖਰੀਦ ਕੀਤੀ ਜਾਵੇਗੀ।


ਕਿਤਾਬਾਂ ਖਰੀਦਣ ਲਈ ਗਾਈਡਲਾਈਨਜ਼
-ਪ੍ਰਾਇਮਰੀ ਕਲਾਸ ਦੇ ਵਿਦਿਆਰਥੀਆਂ ਦਾ ਪੁਸਤਕਾਂ ਪ੍ਰਤੀ ਆਕਰਸ਼ਣ ਵਧਾਉਣ ਲਈ ਸਚਿੱਤਰ ਰੰਗਦਾਰ ਪੁਸਤਕਾਂ ਹੀ ਖਰੀਦੀਆਂ ਜਾਣਗੀਆਂ।

-ਸਕੂਲ ਲਾਇਬ੍ਰੇਰੀ ਲਈ ਸਿਰਫ਼ ਨਵੀਆਂ ਪੁਸਤਕਾਂ ਹੀ ਖਰੀਦੀਆਂ ਜਾਣਗੀਆਂ। ਜੇਕਰ ਕਿਸੇ ਪੁਸਤਕ ਦੀ ਮੰਗ ਜ਼ਿਆਦਾ ਹੈ ਤਾਂ ਇਕ ਤੋਂ ਵੱਧ ਪੁਸਤਕਾਂ ਲੋੜ ਮੁਤਾਬਕ ਖਰੀਦੀਆਂ ਜਾ ਸਕਦੀਆਂ ਹਨ।

-ਪੁਸਤਕਾਂ ਖਰੀਦਦੇ ਸਮੇਂ ਪੰਜਾਬ ਦੇ ਇਤਿਹਾਸ, ਸੰਸਕ੍ਰਿਤੀ, ਭੂਗੋਲ, ਸਮਾਜ, ਲੋਕ ਸਾਹਿਤ ਜਾਂ ਭਾਸ਼ਾ ਸਬੰਧੀ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇਗੀ।

-ਨੈਸ਼ਨਲ ਬੁੱਕ ਟਰੱਸਟ ਤੋਂ ਖਰੀਦੀਆਂ ਜਾਣ ਵਾਲੀਆਂ ਕਿਤਾਬਾਂ ਅਤੇ ਉਸ ਦੀ ਪਾਲਿਸੀ ਮੁਤਾਬਕ 25 ਫੀਸਦੀ ਦਾ ਡਿਸਕਾਊਂਟ ਲਿਆ ਜਾਵੇ। ਪ੍ਰਾਈਵੇਟ ਪਬਲਿਸ਼ਰਜ਼ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟ ਤੋਂ ਘੱਟ 40 ਫੀਸਦੀ ਦਾ ਡਿਸਕਾਊਂਟ ਲਿਆ ਜਾਵੇ।

-ਨਿੱਜੀ ਪ੍ਰਕਾਸ਼ਕਾਂ ਦੀਆਂ ਉਨ੍ਹਾਂ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇ, ਜਿਨ੍ਹਾਂ ਦੀ ਕੀਮਤ ਘੱਟ ਹੈ।

-ਪੁਸਤਕਾਂ ਦੀ ਕੁਆਲਿਟੀ ਦੀ ਪਰਖ ਵਿਭਾਗ ਵੱਲੋਂ ਨਾਮਜ਼ਦ ਕਮੇਟੀ ਵੱਲੋਂ ਕੀਤੀ ਜਾ ਚੁੱਕੀ ਹੈ। ਫਿਰ ਵੀ ਜੇਕਰ ਕੋਈ ਇਤਰਾਜ਼ਯੋਗ ਸਮੱਗਰੀ ਧਿਆਨ ’ਚ ਆਉਂਦੀ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement