ਟਰੈਵਲ ਏਜੰਟਾਂ ਵੱਲੋਂ ਪੁਰਤਗਾਲ ਦਾ ਕਹਿ ਕੇ ਸਰਬੀਆ ਭੇਜੇ ਨੌਜਵਾਨ ਦੀ ਮੌਤ

By : GAGANDEEP

Published : Dec 12, 2022, 12:23 pm IST
Updated : Dec 12, 2022, 12:58 pm IST
SHARE ARTICLE
photo
photo

ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ

 

 ਦਸੂਹਾ:  ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth)  ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਸਰਬੀਆ ਤੋਂ ਸਾਹਮਣੇ ਆਇਆ ਹੈ ਜਿਥੇ ਏਜੰਟਾਂ ਦੇ ਝੂਠੇ ਜਾਲ 'ਚ ਫਸੇ ਨੌਜਵਾਨ ਦੀ ਸਰਬੀਆ 'ਚ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸਾਹਿਲ ਕੁਮਾਰ (21) ਪੁੱਤਰ ਪ੍ਰੇਮ ਵਾਸੀ ਕੋਟਲੀ ਖੁਰਦ ਵਜੋਂ ਹੋਈ ਹੈ। ਮੌਤ ਦੀ ਸੂਚਨਾ ਮਿਲਦੇ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਸਾਹਿਲ ਦੇ ਪਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਸੂਹਾ ਦੇ ਰਹਿਣ ਵਾਲੇ ਦੋ ਅਤੇ ਪਟਿਆਲਾ ਦੇ ਏਜੰਟ ਦੇ ਇਕ ਵਿਅਕਤੀ ਨੇ ਪੁੱਤਰ ਸਾਹਿਲ ਨੂੰ ਪੁਰਤਗਾਲ ਭੇਜਣ ਦੇ ਨਾਂ 'ਤੇ 12 ਲੱਖ ਰੁਪਏ ਦੀ ਰਕਮ ਤੈਅ ਕੀਤੀ ਸੀ।

ਜਿਸ ਤੋਂ ਬਾਅਦ ਬੇਟੇ ਦੀ ਫਲਾਈਟ ਇਸ ਸਾਲ 4 ਜੂਨ ਨੂੰ ਹੋਈ ਸੀ। ਜਿੱਥੋਂ ਪਹਿਲਾਂ ਪੁੱਤਰ ਦੁਬਈ ਚਲਾ ਗਿਆ। ਇਸ ਤੋਂ ਬਾਅਦ ਉਸ ਨੂੰ ਸਰਬੀਆ ਭੇਜ ਦਿੱਤਾ ਗਿਆ। ਸਰਬੀਆ ਪਹੁੰਚਣ ਤੋਂ ਬਾਅਦ ਬੇਟੇ ਨੂੰ 4 ਮਹੀਨੇ ਤੱਕ ਉੱਥੇ ਇਕ ਕੈਂਪ ਵਿੱਚ ਰੱਖਿਆ ਗਿਆ। ਪੁਰਤਗਾਲ ਨੂੰ ਭੇਜਣ ਬਾਰੇ ਅਸੀਂ ਕਈ ਵਾਰ ਏਜੰਟਾਂ ਨਾਲ ਗੱਲ ਕੀਤੀ ਪਰ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ। 

ਇਕ ਦਿਨ ਸਾਨੂੰ ਨੌਸਰਬਾਜ਼ ਦਾ ਫੋਨ ਆਇਆ ਕਿ ਤੁਹਾਡੇ ਪੁੱਤਰ ਨੂੰ ਅੱਗੇ ਭੇਜਣ ਲਈ ਹੋਰ ਪੈਸੇ ਦੀ ਲੋੜ ਪਵੇਗੀ। ਜਿਸ ਤੋਂ ਬਾਅਦ ਉਸ ਵੱਲੋਂ ਮੰਗੀ ਗਈ 7 ਲੱਖ ਦੀ ਰਕਮ ਉਸ ਨੂੰ ਹੋਰ ਦੇ ਦਿੱਤੀ ਗਈ।  ਕੁਝ ਮਹੀਨਿਆਂ ਬਾਅਦ ਮੈਂ ਆਪਣੇ ਬੇਟੇ ਨਾਲ ਗੱਲ ਨਹੀਂ ਕਰ ਸਕੀ, ਉਸ ਦਾ ਫੋਨ ਵੀ ਬੰਦ ਆਉਣ ਲੱਗਾ ਸੀ।

ਏਜੰਟ ਨਾਲ ਗੱਲ ਕੀਤੀ ਗਈ ਪਰ ਉਹ ਵੀ ਸਾਨੂੰ ਧਮਕੀਆਂ ਦੇਣ ਲੱਗੇ, ਜਿਸ ਤੋਂ ਬਾਅਦ ਅਸੀਂ ਸਰਬੀਆ 'ਚ ਲਾਪਤਾ ਹੋਏ ਆਪਣੇ ਨੌਜਵਾਨ ਦੀ ਵੀਡੀਓ ਫੇਸਬੁੱਕ 'ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਬੀਆ ਤੋਂ ਸਾਨੂੰ ਫੋਨ ਆਇਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ। ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਸਰਬੀਆ ਤੋਂ ਕਢਵਾ ਕੇ ਵਾਰਸਾਂ ਹਵਾਲੇ ਕੀਤਾ ਜਾਵੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement