ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੱਢੀ ਕੈਪਟਨ ਖਿਲਾਫ ਭੜਾਸ
Published : Nov 12, 2021, 10:19 pm IST
Updated : Nov 12, 2021, 10:19 pm IST
SHARE ARTICLE
Congress MLA Madan Lal Jalalpur
Congress MLA Madan Lal Jalalpur

ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹਨਾਂ ਨੇ ਕਈ ਵਾਰ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ

ਪਟਿਆਲਾ (ਗਗਨਦੀਪ ਸਿੰਘ): ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹਨਾਂ ਨੇ ਕਈ ਵਾਰ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਖਿਲਾਫ ਝੂਠੀਆਂ ਵੀਡੀਓ ਬਣਾਈਆਂ ਗਈਆਂ। ਵਿਧਾਇਕ ਨੇ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਾਂਗਾ।

Captain Amarinder SinghCaptain Amarinder Singh

ਮਦਨ ਲਾਲ ਜਲਾਲਪੁਰ ਨੇ ਮਹਾਰਾਣੀ ਪਰਨੀਤ ਕੌਰ ਦੇ ਕਰੀਬੀ ਹਨੀ ਸੇਖੋਂ ਬਾਰੇ ਕਿਹਾ ਕਿ ਜਿੰਨੇ ਵੀ ਪਟਿਆਲਾ ਵਿਚ ਪੁਲਿਸ ਅਧਿਕਾਰੀ ਆਉਂਦੇ ਹਨ, ਉਹ ਸਾਰੇ ਹੀ ਹਨੀ ਸੇਖੋਂ ਨੂੰ ਪੈਸੇ ਦੇ ਕੇ ਭਰਤੀ ਹੁੰਦੇ ਹਨ। ਉਹਨਾਂ ਕਿਹਾ ਕਿ ਕੋਈ ਵੀ ਅਫਸਰ ਬਿਨਾਂ ਪੈਸੇ ਦੇ ਕੇ ਇੱਥੇ ਨਹੀਂ ਲੱਗ ਸਕਦਾ।

Madan Lal JalalpurMadan Lal Jalalpur

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤਇੰਦਰ ਸਿੰਘ ਚਹਿਲ ’ਤੇ ਵੀ ਮਦਨ ਲਾਲ ਜਲਾਲਪੁਰ ਨੇ ਹਮਲਾ ਬੋਲਦਿਆਂ ਕਿਹਾ ਐਕਸਾਈਜ਼ ਵਿਭਾਗ ਤੇ ਵਿਜੀਲੈਂਸ ਬਿਊਰੋ ਨੂੰ ਭਰਤਇੰਦਰ ਸਿੰਘ ਚਹਿਲ ਨੇ ਪੂਰੀ ਤਰ੍ਹਾਂ ਲੁੱਟਿਆ ਹੋਇਆ ਹੈ। ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਖੁਦ ਮਾੜਾ ਨਹੀਂ ਸੀ ਪਰ ਭਾਰਤਇੰਦਰ ਸਿੰਘ ਚਹਿਲ ਅਤੇ ਅਰੂਸਾ ਆਲਮ ਨੇ ਉਸ ਨੂੰ ਬਰਬਾਦ ਕਰ ਦਿੱਤਾ ਕਿਉਂਕਿ ਇਹਨਾਂ ਦੋਹਾਂ ਨੇ ਪੰਜਾਬ ਨੂੰ ਪੂਰੀ ਤਰਾਂ ਲੁੱਟਿਆ। ਵਿਧਾਇਕ ਨੇ ਕਿਹਾ ਕਿ ਅਸੀਂ ਹੁਣ ਅਫਸਰਸ਼ਾਹੀ ਨੂੰ ਪੰਜਾਬ ਵਿਚ ਭਾਰੀ ਨਹੀਂ ਹੋਣ ਦੇਵਾਂਗੇ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement