ਬਟਾਲਾ : ਪੁਲਿਸ ਮਹਿਕਮੇ ’ਚੋਂ ਸਸਪੈਂਡ 25 ਸਾਲਾ ਨੌਜੁਆਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
Published : Jul 12, 2023, 1:49 pm IST
Updated : Jul 12, 2023, 1:49 pm IST
SHARE ARTICLE
photo
photo

ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ

 

ਗੁਰਦਾਸਪੁਰ : ਬਟਾਲਾ ਦੇ ਗਾਂਧੀ ਕੈਂਪ ਵਿਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋ ਉੱਥੇ ਰਹਿਣ ਵਾਲੇ 25 ਸਾਲਾ ਨੌਜੁਆਨ ਸਾਹਿਲ ਕੁਮਾਰ ਜੋ ਕਿ ਪੁਲਿਸ ਮਹਿਕਮੇ ਵਿਚੋਂ ਨਸ਼ੇ ਦੀ ਆਦਤ ਕਰਨ ਸਸਪੈਂਡ ਚਲ ਰਿਹਾ ਸੀ, ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਹੋ ਗਈ। ਨੌਜੁਆਨ ਅਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

ਮ੍ਰਿਤਕ ਨੌਜੁਆਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਨੂੰ ਪਿਤਾ ਦੀ ਜਗ੍ਹਾ ’ਤੇਪੁਲਿਸ ਮਹਿਕਮੇ ’ਚ ਸਿਪਾਹੀ ਦੀ ਨੌਕਰੀ ਮਿਲੀ ਸੀ।

ਉਥੇ ਹੀ ਮ੍ਰਿਤਕ ਨੌਜੁਆਨ ਦੀ ਭੈਣ ਅਤੇ ਮਾਮਾ ਜਸਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਸਾਹਿਲ ਕੁਮਾਰ ਨੂੰ ਉਸ ਦੇ ਪੁਲਿਸ ਮੁਲਾਜ਼ਮ ਪਿਤਾ ਦੀ ਮੌਤ ਤੋਂ ਬਾਅਦ ਪਿਤਾ ਦੀ ਜਗ੍ਹਾ ’ਤੇ ਪੁਲਿਸ ਮਹਿਕਮੇ ਵਿਚ ਸਿਪਾਹੀ ਦੀ ਨੌਕਰੀ ਮਿਲੀ ਸੀ, ਪਰ ਸਾਹਿਲ ਨੂੰ ਨਸ਼ੇ ਦੀ ਆਦਤ ਲੱਗਣ ਕਾਰਨ ਪੁਲਿਸ ਮਹਿਕਮੇ ਨੇ ਸਸਪੈਂਡ ਕਰ ਦਿਤਾ ਸੀ। ਪ੍ਰਵਾਰ ਨੇ ਬਹੁਤ ਕੋਸ਼ਿਸ਼ ਕੀਤੀ ਉਸ ਦੀ ਨਸ਼ੇ ਦੀ ਆਦਤ ਛੁਡਵਾਉਣ ਦੀ ਪਰ ਸਭ ਕੁਝ ਵਿਅਰਥ ਗਿਆ ਅਤੇ ਹੁਣ ਉਸੇ ਨਸ਼ੇ ਨੇ ਸਾਹਿਲ ਨੂੰ ਮੌਤ ਦੀ ਅਗੋਸ਼ ਵਿਚ ਗਹਿਰੀ ਨੀਂਦ ਸੁਲਾ ਦਿਤਾ ਹੈ। ਮਾਂ ਦੇ ਜਵਾਨ ਪੁੱਤ ਅਤੇ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਕਾਰਨ ਪ੍ਰਵਾਰ  ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਮੁਹੱਲਾ ਗਾਂਧੀ ਕੈਂਪ ਦੇ ਮਿਉਂਸਿਪਲ ਕੌਂਸਲਰ ਹੀਰਾ ਲਾਲ ਨੇ ਸਾਹਿਲ ਦੀ ਓਵਰ ਡੋਜ਼ ਨਾਲ ਹੋਈ ਮੌਤ ਬਾਰੇ ਦਸਦੇ ਹੋਏ ਕਿਹਾ ਕਿ ਗਾਂਧੀ ਕੈਂਪ ਵਿਚ ਨਸ਼ੇ ਕਾਰਨ ਪਹਿਲਾ ਵੀ ਦੋ ਨੌਜੁਆਨਾਂ ਦੀ ਮੌਤ ਹੋ ਚੁਕੀ ਹੈ। ਉਹਨਾਂ ਕਿਹਾ ਪੁਲਿਸ ਦੀਆਂ ਅੱਖਾਂ ਸਾਹਮਣੇ ਗਾਂਧੀ ਕੈਂਪ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement