ਖੰਨਾ 'ਚ ADC ਦੇ ਰਿਟਾਇਰਡ ਰੀਡਰ ਤੇ ਭਾਜਪਾ ਆਗੂ 'ਤੇ ਰਿਸ਼ਵਤਖੋਰੀ ਦਾ ਕੇਸ ਦਰਜ
Published : Jul 12, 2023, 10:03 am IST
Updated : Jul 12, 2023, 10:03 am IST
SHARE ARTICLE
Yashpal Gopal
Yashpal Gopal

ਇੰਤਕਾਲ ਬਦਲੇ ਲਏ ਸੀ ਸਾਢੇ ਤਿੰਨ ਲੱਖ ਰੁਪਏ

ਖੰਨਾ - ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ।  ਇਸ ਮੁਹਿੰਮ ਤਹਿਤ ਖੰਨਾ ਵਿਚ ਏ.ਡੀ.ਸੀ. ਦੇ ਸੇਵਾਮੁਕਤ ਰੀਡਰ ਅਤੇ ਭਾਜਪਾ ਆਗੂ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਇਸ ਰੀਡਰ ਨੇ ਆਪਣੀ ਡਿਊਟੀ ਦੌਰਾਨ ਜ਼ਮੀਨ ਦਾ ਇੰਤਕਾਲ ਕਰਵਾਉਣ ਬਦਲੇ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਲਈ ਸੀ ਤੇ ਉਸ ਨੇ ਰਿਸ਼ਵਤ ਲੈ ਕੇ ਕੰਮ ਨਹੀਂ ਕਰਵਾਇਆ।

ਥਾਣਾ ਸਮਰਾਲਾ ਦੀ ਪੁਲਿਸ ਨੇ ਗੁਰਜੀਤ ਸਿੰਘ ਵਾਸੀ ਪਿੰਡ ਨਾਗਰਾ ਦੀ ਸ਼ਿਕਾਇਤ ’ਤੇ ਰਿਟਾਇਰਡ ਰੀਡਰ ਯਸ਼ਪਾਲ ਗੋਪਾਲ ਮੈਂਟਾ ਵਾਸੀ ਹਰਨਾਮ ਨਗਰ ਸਮਰਾਲਾ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ।  ਫਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।  ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ ਲਿਖਵਾਇਆ ਕਿ ਉਸ ਦੀ ਜ਼ਮੀਨ ਦਾ ਇੰਤਕਾਲ ਸਬੰਧੀ ਕੇਸ ਏਡੀਸੀ ਦੀ ਅਦਾਲਤ ਵਿਚ ਚੱਲਦਾ ਸੀ।  ਉਸ ਸਮੇਂ ਯਸ਼ਪਾਲ ਗੋਪਾਲ ਏਡੀਸੀ ਦੇ ਰੀਡਰ ਵਜੋਂ ਤਾਇਨਾਤ ਸੀ।  

ਗੁਰਜੀਤ ਸਿੰਘ ਨੇ ਰਾਮ ਗੋਪਾਲ ਨਾਂ ਦੇ ਵਿਅਕਤੀ ਰਾਹੀਂ ਯਸ਼ਪਾਲ ਗੋਪਾਲ ਨਾਲ ਕੇਸ ਦੀ ਗੱਲ ਕੀਤੀ।  ਰੀਡਰ ਯਸ਼ਪਾਲ ਨੇ ਕੇਸ ਨੂੰ ਸੁਲਝਾਉਣ ਲਈ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।  ਸ਼ਿਕਾਇਤਕਰਤਾ ਦੇ ਹੱਕ ਵਿੱਚ ਜ਼ਮੀਨ ਦਾ ਇੰਤਕਾਲ ਕਰਨ ਬਦਲੇ ਸਾਢੇ ਤਿੰਨ ਲੱਖ ਰੁਪਏ ਵਿੱਚ ਗੱਲ ਤੈਅ ਹੋ ਗਈ ਸੀ।  ਇਸ ਤੋਂ ਬਾਅਦ ਰੀਡਰ ਯਸ਼ਪਾਲ ਗੋਪਾਲ ਨੂੰ 7 ਮਈ 2018 ਨੂੰ 1.5 ਲੱਖ ਰੁਪਏ, 28 ਮਈ 2018 ਨੂੰ 1 ਲੱਖ ਰੁਪਏ ਅਤੇ 10 ਜੂਨ 2018 ਨੂੰ 1 ਲੱਖ ਰੁਪਏ ਦਿੱਤੇ ਗਏ।  ਸਾਰੀ ਰਕਮ ਰਾਮ ਗੋਪਾਲ ਦੇ ਸਾਹਮਣੇ ਰੀਡਰ ਦੇ ਘਰ ਉਸ ਨੂੰ ਦਿੱਤੀ ਗਈ।

ਰਿਸ਼ਵਤ ਲੈ ਕੇ ਵੀ ਸ਼ਿਕਾਇਤਕਰਤਾ ਦਾ ਕੰਮ ਨਹੀਂ ਕੀਤਾ ਗਿਆ।  ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।  ਯਸ਼ਪਾਲ ਗੋਪਾਲ 30 ਸਤੰਬਰ 2019 ਨੂੰ ਸੇਵਾਮੁਕਤ ਹੋ ਗਿਆ ਸੀ।  ਇਸ ਸਬੰਧੀ ਗੁਰਜੀਤ ਸਿੰਘ ਨੇ 23 ਨਵੰਬਰ 2022 ਨੂੰ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਸੀ।  ਜਾਂਚ ਤੋਂ ਬਾਅਦ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।  

ਰਿਟਾਇਰਮੈਂਟ ਤੋਂ ਬਾਅਦ ਭਾਜਪਾ 'ਚ ਦਾਖ਼ਲ
ਯਸ਼ਪਾਲ ਗੋਪਾਲ ਮੈਂਟਾ ਸੇਵਾਮੁਕਤੀ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ।  ਉਹ ਭਾਜਪਾ ਸਮਰਾਲਾ ਮੰਡਲ ਪ੍ਰਧਾਨ ਅਤੇ ਖੰਨਾ ਇਕਾਈ ਦਾ ਕਾਰਜਕਾਰਨੀ ਮੈਂਬਰ ਵੀ ਰਿਹਾ। ਇਨ੍ਹੀਂ ਦਿਨੀਂ ਉਹ ਵੱਡੇ-ਵੱਡੇ ਆਗੂਆਂ ਨਾਲ ਪਾਰਟੀ ਦੀਆਂ ਕਈ ਮੀਟਿੰਗਾਂ ਵਿਚ ਵੀ ਨਜ਼ਰ ਆਉਂਦਾ ਰਿਹਾ ਹੈ। ਓਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਦੀ ਪਾਰਟੀ ਪੱਧਰ ’ਤੇ ਵੀ ਜਾਂਚ ਕੀਤੀ ਜਾਵੇਗੀ।  ਜੇਕਰ ਪੁਲਿਸ ਨੇ ਭਾਜਪਾ ਆਗੂ ਯਸ਼ਪਾਲ ਨਾਲ ਧੱਕਾ ਕੀਤਾ ਹੋਇਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਜੇਕਰ ਯਸ਼ਪਾਲ ਦੀ ਗਲਤੀ ਨਿਕਲੀ ਤਾਂ ਪਾਰਟੀ ਪੱਧਰ 'ਤੇ ਵੀ ਕਾਰਵਾਈ ਕੀਤੀ ਜਾਵੇਗੀ।  ਇਸ ਮਾਮਲੇ ਵਿਚ ਉਹ ਐਸਐਸਪੀ ਖੰਨਾ ਨਾਲ ਵੀ ਗੱਲ ਕਰਨਗੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement