ਸਕੂਟਰੀ ਸਵਾਰ ਦੋ ਵਿਅਕਤੀ 680 ਗ੍ਰਾਮ ਹੈਰੋਇਨ ਸਮੇਤ ਚੜੇ ਪੁਲਿਸ ਦੇ ਅੜਿੱਕੇ
Published : Jun 12, 2020, 10:37 am IST
Updated : Jun 12, 2020, 10:37 am IST
SHARE ARTICLE
File Photo
File Photo

ਐਸਟੀਐਫ਼ ਦੀ ਪੁਲਿਸ ਟੀਮ ਨੇ ਵੀਰਵਾਰ ਨੂੰ ਤਾਜਪੁਰ ਭਾਮੀਆਂ ਰੋਡ ਤੋਂ ਨਾਕਾਬੰਦੀ ਕਰ ਕੇ ਸਕੂਟਰੀ ਸਵਾਰ ਦੋ ਦੋਸ਼ੀਆਂ ਨੂੰ 680 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਲੁਧਿਆਣਾ, 11 ਜੂਨ (ਕਿਰਨਵੀਰ ਸਿੰਘ ਮਾਂਗਟ) : ਐਸਟੀਐਫ਼ ਦੀ ਪੁਲਿਸ ਟੀਮ ਨੇ ਵੀਰਵਾਰ ਨੂੰ ਤਾਜਪੁਰ ਭਾਮੀਆਂ ਰੋਡ ਤੋਂ ਨਾਕਾਬੰਦੀ ਕਰ ਕੇ ਸਕੂਟਰੀ ਸਵਾਰ ਦੋ ਦੋਸ਼ੀਆਂ ਨੂੰ 680 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਵਿੱਕੀ ਸ਼ਰਮਾਂ ਵਾਸੀ ਕਰਨੈਲ ਸਿੰਘ ਕਲੋਨੀ ਪਿੰਡ ਤਾਜਪੁਰ ਅਤੇ ਦੋਸ਼ੀ ਰਮਿਤ ਗਰੋਵਰ ਵਾਸੀ ਨਿਊ ਸ਼ਿਵਾਜੀ ਨਗਰ ਦੇ ਰੂਪ ਵਿਚ ਹੋਈ। ਜਾਣਕਾਰੀ ਅਨੁਸਾਰ ਐਸਟੀਐਫ਼ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮਹਿੰਮ ਵਿਚ ਸਬ ਇੰਸਪੈਕਟਰ ਗੁਰਚਰਨ ਸਿੰਘ ਅਪਣੀ ਪੁਲਿਸ ਟੀਮ ਨਾਲ ਭਾਮੀਆਂ ਕਲਾਂ ਤਾਜਪੁਰ ਰੋਡ ਗਸ਼ਤ ਕਰ ਰਹੇ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋ ਨਸ਼ਾ ਤਸਕਰ ਸਕੂਟਰੀ ’ਤੇ ਗ੍ਰਾਹਕਾਂ ਨੂੰ ਨਸ਼ਾ ਸਪਲਾਈ ਕਰਨ ਜਾ ਰਹੇ ਹਨ

File PhotoFile Photo

ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਸਕੂਟਰੀ ਪੀਬੀ 10 ਜੀ ਯੂ 0139 ’ਤੇ ਸਵਾਰ ਦੋਵਾਂ ਨੂੰ ਕਾਬੂ ਕਰ ਕੇ ਤਲਾਸ਼ੀ ਕੀਤ ਤਾਂ ਦੋਵਾਂ ਕੋਲੋ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਅਨੁਸਾਰ ਪੁਲਿਸ ਦੀ ਮੁਢਲੀ ਜਾਂਚ ਵਿਚ ਦੋਸ਼ੀਆਂ ਨੇ ਦਸਿਆ ਕਿ ਉਹ ਇਹ ਨਸ਼ਾ ਅਪਣੇ ਗ੍ਰਾਹਕਾਂ ਨੂੰ ਦੇਣ ਜਾ ਰਹੇ ਸੀ। ਦੋਸ਼ੀਆਂ ਕੋਲੋ ਪੁਲਿਸ ਨੇ ਨਸ਼ਾ ਤੋਲਣ ਲਈ ਰਖਿਆ ਇਕ ਕੰਡਾ ਅਤੇ ਖ਼ਾਲੀ ਲਿਫ਼ਾਫ਼ੇ ਵੀ ਬਰਾਮਦ ਕੀਤੇ। ਪੁਲਿਸ ਅਨੁਸਾਰ ਦੋਸ਼ੀਆਂ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement