ਬੱਚਿਆਂ ਨਾਲ ਭਰੀ ਸਕੂਲ ਵੈਨ ਪਲਟੀ, ਹਾਦਸੇ 'ਚ ਕਈ ਵਿਦਿਆਰਥੀ ਜ਼ਖ਼ਮੀ

By : GAGANDEEP

Published : May 12, 2023, 12:44 pm IST
Updated : May 12, 2023, 1:08 pm IST
SHARE ARTICLE
photo
photo

ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢਿਆ ਗਿਆ ਬਾਹਰ

 

ਬਠਿੰਡਾ: ਈਸਟਵੁੱਡ ਸਕੂਲ ਡੂਮਵਾਲੀ (ਬਠਿੰਡਾ) ਦੀ ਸਕੂਲੀ ਮਿੰਨੀ ਬੱਸ (ਵੈਨ) ਜੋ ਕਿ ਡੱਬਵਾਲੀ ਦੇ ਪਿੰਡ ਲੋਹਗੜ੍ਹ ਤੋਂ ਪੰਜਾਬ ਖੇਤਰ ਦੇ ਬਡਿੰਗ ਖੇੜਾ ਜਾ ਰਹੀ ਸੀ, ਸ਼ੁੱਕਰਵਾਰ ਸਵੇਰੇ ਹਰਿਆਣਾ ਦੇ ਸਿਰਸਾ ਵਿਚ ਬੇਕਾਬੂ ਹੋ ਕੇ ਪਲਟ ਗਈ। ਇਸ 'ਚ ਕਈ ਬੱਚੇ ਜ਼ਖ਼ਮੀ ਹੋ ਗਏ। ਸਕੂਲ ਵੈਨ ਦੇ ਪਲਟਣ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਇਸ ਦੇ ਸ਼ੀਸ਼ੇ ਤੋੜੇ ਅਤੇ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ। ਇਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਲੱਭੀ ਸਮੁੰਦਰ ਦੇ ਹੇਠਾਂ ਬਣੀ 7000 ਸਾਲ ਪੁਰਾਣੀ ਸੜਕ 

ਦੱਸਿਆ ਗਿਆ ਹੈ ਕਿ ਈਸਟਵੁੱਡ ਸਕੂਲ ਡੂਮਵਾਲੀ (ਬਠਿੰਡਾ) ਦੀ ਸਕੂਲ ਵੈਨ ਡੱਬਵਾਲੀ ਖੇਤਰ ਦੇ ਪਿੰਡ ਦੇ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਲਿਜਾ ਰਹੀ ਸੀ। ਰੋਜ਼ਾਨਾ ਵਾਂਗ ਸ਼ੁੱਕਰਵਾਰ ਸਵੇਰੇ ਵੀ ਸਕੂਲ ਵੈਨ ਕਈ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਲੋਹਗੜ੍ਹ ਤੋਂ ਬੜਿੰਗ ਖੇੜਾ (ਪੰਜਾਬ) ਲਈ ਰਵਾਨਾ ਹੋਈ। ਕੁਝ ਦੂਰ ਜਾਣ ਤੋਂ ਬਾਅਦ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਵੈਨ ਪਲਟ ਗਈ।

ਇਹ ਵੀ ਪੜ੍ਹੋ: ਪਾਕਿਸਤਾਨ ਨੇ ਲਿਆ ਵੱਡਾ ਫ਼ੈਸਲਾ, 500 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ 

ਸਕੂਲੀ ਬੱਚਿਆਂ ਨਾਲ ਭਰੀ ਵੈਨ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਨੇੜਲੇ ਪਿੰਡ ਵਿਚ ਅੱਗ ਵਾਂਗ ਫੈਲ ਗਈ। ਈਸਟਵੁੱਡ ਸਕੂਲ ਵੈਨ ਦੇ ਹਾਦਸੇ ਦੀ ਸੂਚਨਾ ਜਿਵੇਂ ਹੀ ਮਾਪਿਆਂ ਨੂੰ ਮਿਲੀ, ਉਹ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ। ਪਲਟਦੀ ਵੈਨ ਨੂੰ ਦੇਖ ਕੇ ਉਹਨਾਂ ਨੇ ਕਾਹਲੀ ਦਿਖਾਉਂਦੇ ਹੋਏ ਇਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਜ਼ਖ਼ਮੀ ਬੱਚਿਆਂ ਨੂੰ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ। ਉਕਤ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਕੂਲ ਵੈਨ ਚਾਲਕ ਕਿਸੇ ਨਸ਼ੇ ’ਚ ਸੀ। ਇਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਾਲੀ ਵੈਨ ਬਾਰੇ ਪਿੰਡ ਵਾਸੀਆਂ ਵਲੋਂ ਸਕੂਲ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੀ ਹਾਦਸੇ ਦੀ ਜਾਂਚ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement