ਮੁੱਖ ਮੰਤਰੀ ਨੇ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ ਕਰ ਕੇ ਨਵੇਂ ਬਜਟ ਦੀ ਤਿਆਰੀ ਦੀ ਜਾਣਕਾਰੀ ਲਈ
Published : May 12, 2022, 6:49 am IST
Updated : May 12, 2022, 6:49 am IST
SHARE ARTICLE
image
image

ਮੁੱਖ ਮੰਤਰੀ ਨੇ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ ਕਰ ਕੇ ਨਵੇਂ ਬਜਟ ਦੀ ਤਿਆਰੀ ਦੀ ਜਾਣਕਾਰੀ ਲਈ

 

ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਦੇ ਜੂਨ ਮਹੀਨੇ ਪੇਸ਼ ਕੀਤੇ ਜਾਣ ਵਾਲੇ ਪਹਿਲੇ ਬਜਟ ਲਈ ਜਿਥੇ ਪੰਜਾਬ ਸਰਕਾਰ ਵਲੋਂ ਅਪਣੇ ਪੋਰਟਲ ਰਾਹੀਂ ਆਮ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਉਥੇ ਸੂਬੇ ਦੇ ਵਿੱਤ ਮੰਤਰੀ  ਹਰਪਾਲ ਚੀਮਾ ਵਲੋਂ ਉਦਯੋਗਿਕ ਤੇ ਵਪਾਰਕ ਪ੍ਰਤੀਨਿਧਾਂ ਤੋਂ ਵੱਖ ਵੱਖ ਜ਼ਿਲਿ੍ਹਆਂ 'ਚ ਲਗਾਤਾਰ ਦੌਰੇ ਕਰ ਕੇ ਸੁਝਾਅ ਲਏ ਜਾ ਰਹੇ ਹਨ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨਾਲ  ਮੀਟਿੰਗ ਕਰ ਕੇ ਹੁਣ ਤਕ ਆਏ ਸੁਝਾਵਾਂ ਅਤੇ ਬਜਟ ਦੀ ਤਿਆਰੀ ਦੇ ਸਬੰਧ ਚ ਜਾਣਕਾਰੀ ਲਈ ਹੈ | ਮੀਟਿੰਗ ਚ ਸੂਬੇ ਦੇ ਮੁੱਖ ਸਕੱਤਰ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ ਵਿੱਤ ਮੰਤਰੀ ਚੀਮਾ ਬਜਟ ਪ੍ਰਤੀ ਆਮ ਲੋਕ ਲੋਕਾਂ ਤੇ  ਵੱਖ ਵੱਖ ਵਰਗ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਲੈਣ ਲਈ ਚਲਾਏ ਗਏ ਪ੍ਰੋਗਰਾਮ ਨੂੰ  ਮਿਲੇ ਹੁੰਗਾਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ |
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪੋਰਟਲ ਉਪਰ ਲੱਖਾਂ ਦੀ ਗਿਣਤੀ ਦੇ ਲੋਕਾਂ ਦੇ ਆ ਦੇ ਬਜਟ ਬਾਰੇ ਸੁਝਾਅ ਆ ਚੁੱਕੇ ਹਨ ਅਤੇ ਕਈ ਕਾਫ਼ੀ ਵਧੀਆ ਸੁਝਾਅ ਮਿਲ ਰਹੇ ਹਨ ਉਨ੍ਹਾਂ ਦਸਿਆ ਕਿ ਸਾਰੇ ਸੁਝਾਅ ਦੇ ਮਾਧਿਅਮ ਤੋਂ ਬਾਅਦ ਨਿਚੋੜ ਕੱਢ ਕੇ ਇਕ ਬਲੂਪਿ੍ੰਟ ਤਿਆਰ ਕੀਤਾ ਜਾ ਰਿਹਾ ਹੈ ਲੋਕਾਂ ਤੇ ਬਿਨਾਂ ਕੋਈ ਨਵਾਂ ਬੋਝ ਪਾਏ ਪਾਏ ਰਾਹਤ  ਦੇਣ ਵਾਲਾ ਅਤੇ ਆਮਦਨ ਚ ਵਾਧਾ ਕਰਨ ਵਾਲਾ ਬਜਟ ਲੋਕਾਂ ਦੇ ਸਹਿਯੋਗ ਨਾਲ ਤਿਆਰ ਕਰਨ ਦੀ ਪੂਰੀ ਕੋਸ਼ਿਸ਼ ਹੈ ਅੱਜ ਹੋਈ ਵਿੱਤ ਮੰਤਰੀ ਨਾਲ ਬਜਟ ਬਾਰੇ ਮੀਟਿੰਗ ਸਬੰਧੀ ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਲੋਕਾਂ ਦੇ ਸੁਝਾਅ ਲੈ ਕੇ ਬਜਟ ਬਣ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ  ਹੈ ਤੇ ਸਰਕਾਰ ਦੇ ਹਰ ਫੈਸਲੇ ਚ ਆਮ ਲੋਕਾਂ ਦੀ ਆਵਾਜ ਗੂੰਜੇਗੀ |   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement