ਚੋਣ ਕਮਿਸ਼ਨ ਵੱਲੋਂ 15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ
Published : May 12, 2022, 6:24 pm IST
Updated : May 12, 2022, 6:24 pm IST
SHARE ARTICLE
Rajya Sabha
Rajya Sabha

ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 1 ਜੂਨ ਰੱਖੀ ਗਈ ਹੈ

ਚੰਡੀਗੜ੍ਹ - ਚੋਣ ਕਮਿਸ਼ਨ ਨੇ ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਮੁਤਾਬਕ 15 ਸੂਬਿਆਂ ਦੀਆਂ ਕੁੱਲ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ 'ਚ ਉੱਤਰ ਪ੍ਰਦੇਸ਼ ਬਹੁਤ ਮਹੱਤਵਪੂਰਨ ਹੈ ਕਿਉਂਕਿ ਯੂਪੀ ਦੀਆਂ 11 ਸੀਟਾਂ ਖਾਲੀ ਹੋ ਰਹੀਆਂ ਹਨ, ਜਿਨ੍ਹਾਂ 'ਤੇ ਰਾਜ ਸਭਾ ਚੋਣਾਂ ਹੋਣੀਆਂ ਹਨ।

ਇਨ੍ਹਾਂ ਸੀਟਾਂ 'ਚ ਆਂਧਰਾ ਪ੍ਰਦੇਸ਼ ਦੀਆਂ 4 ਸੀਟਾਂ, ਤੇਲੰਗਾਨਾ ਦੀਆਂ 2 ਸੀਟਾਂ, ਛੱਤੀਸਗੜ੍ਹ ਦੀਆਂ 2 ਸੀਟਾਂ, ਮੱਧ ਪ੍ਰਦੇਸ਼ ਦੀਆਂ 3 ਸੀਟਾਂ, ਤਾਮਿਲਨਾਡੂ ਦੀਆਂ 6 ਸੀਟਾਂ, ਕਰਨਾਟਕ ਦੀਆਂ 4, ਓਡੀਸ਼ਾ ਦੀਆਂ 3, ਮਹਾਰਾਸ਼ਟਰ ਦੀਆਂ 6, ਪੰਜਾਬ ਦੀਆਂ 2, ਰਾਜਸਥਾਨ ਦੀਆਂ 4 ਸੀਟਾਂ, ਉਤਰਾਖੰਡ ਦੀ 1 ਸੀਟ, ਬਿਹਾਰ ਦੀਆਂ 5 ਸੀਟਾਂ, ਝਾਰਖੰਡ ਦੀ 2, ਹਰਿਆਣਾ ਦੀ 2 ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣਾਂ ਲਈ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਕੀਤਾ ਜਾਵੇਗਾ। ਦੂਜੇ ਪਾਸੇ 31 ਮਈ ਨਾਮਜ਼ਦਗੀਆਂ ਦੀ ਆਖਰੀ ਮਿਤੀ ਰੱਖੀ ਗਈ ਹੈ।

ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 1 ਜੂਨ ਰੱਖੀ ਗਈ ਹੈ। ਇਸ ਦੇ ਨਾਲ ਹੀ ਨਾਂਅ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ ਹੈ। ਸਾਰੀਆਂ 57 ਸੀਟਾਂ ਲਈ 10 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 10 ਜੂਨ ਨੂੰ ਹੀ ਸ਼ਾਮ 5 ਵਜੇ ਹੋਵੇਗੀ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement