ਆਦਮਪੁਰ ਉਪ ਚੋਣ ਸਮੇਤ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੌਦਾ ਸਾਧ ਨੂੰ ਪੈਰੋਲ ਮਿਲਣ ਦੇ ਅਸਾਰ
Published : Oct 11, 2022, 6:30 am IST
Updated : Oct 11, 2022, 6:30 am IST
SHARE ARTICLE
image
image

ਆਦਮਪੁਰ ਉਪ ਚੋਣ ਸਮੇਤ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੌਦਾ ਸਾਧ ਨੂੰ ਪੈਰੋਲ ਮਿਲਣ ਦੇ ਅਸਾਰ

 

ਸਿਰਸਾ, 10 ਅਕਤੂਬਰ (ਸੁਰਿੰਦਰ ਪਾਲ ਸਿੰਘ) : ਹਰਿਆਣਾ ਵਿਚ ਆਦਮਪੁਰ ਦੀਆਂ ਚੋਣਾਂ ਦੇ ਐਲਾਨ ਹੋਣ ਦੇ  ਨਾਲ ਹੀ ਪੰਚਾਇਤੀ ਚੋਣਾਂ ਦਾ ਐਲਾਨ ਵੀ ਕਰ ਦਿਤਾ ਗਿਆ ਹੈ | ਪਹਿਲੇ ਪੜਾਅ ਵਿਚ 9 ਜ਼ਿਲਿ੍ਹਆਂ ਵਿਚ ਪੰਚਾਇਤੀ ਚੋਣਾਂ ਹੋਣੀਆਂ ਹਨ | ਡੇਰਾ ਮੁਖੀ ਨੂੰ  ਮਿਲਣ ਵਾਲੀ ਅਗਾਊਾ ਜ਼ਮਾਨਤ (ਫਰਲੋ) ਨੂੰ  ਵੀ ਇਸ ਨਾਲ ਜੋੜਿਆ ਜਾ ਰਿਹਾ ਹੈ |
ਸੂਤਰ ਦਸਦੇ ਹਨ ਕਿ ਜੇਕਰ ਡੇਰਾ ਮੁਖੀ ਜ਼ਮਾਨਤ 'ਤੇ ਆਉਂਦੇ ਹਨ ਤਾਂ ਉਨ੍ਹਾਂ ਦੀ ਪੈਰੋਲ ਮਿਆਦ ਦੌਰਾਨ ਡੇਰੇ ਦਾ ਸਿਆਸੀ ਵਿੰਗ ਸਮਰਥਨ ਦੀ ਰਣਨੀਤੀ ਬਣਾਏਗਾ, ਜਿਸ ਬਾਰੇ ਡੇਰੇ ਦੀਆਂ ਸੰਗਤਾਂ ਨੂੰ  ਜਾਣੂ ਕਰਵਾਇਆ ਜਾਵੇਗਾ | ਸਿਰਸਾ ਦੇ ਡੇਰਾ ਮੁਖੀ ਗੁਰਮੀਤ ਸਿੰਘ ਪੁੱਤਰ ਮੱਘਰ ਸਿੰਘ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਾਧਵੀ ਜਿਨਸੀ ਸੋਸ਼ਣ, ਪੱਤਰਕਾਰ ਛੱਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ | ਡੇਰਾ ਮੁਖੀ ਦੇ ਇਸ ਵਾਰ ਪੈਰੋਲ 'ਤੇ ਆਉਣ ਤੋਂ ਬਾਅਦ ਉਹ ਰਾਜਸਥਾਨ ਜਾਂ ਸਿਰਸਾ ਜਾਂ ਡੇਰੇ 'ਚ ਹੀ ਠਹਿਰਨ ਲਈ ਡੇਰਾ ਪ੍ਰਬੰਧਕਾਂ ਵਲੋਂ ਦੋਵਾਂ ਥਾਵਾਂ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਕਿਉਂਕੀ ਡੇਰਾ ਮੁਖੀ ਦੀ ਪੈਰੋਲ ਨੂੰ  ਆਦਮਪੁਰ ਉਪ ਚੋਣ ਅਤੇ ਪੰਚਾਇਤੀ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ | ਜੇਲ ਨਿਯਮਾਂ ਮੁਤਾਬਕ ਡੇਰਾ ਮੁਖੀ ਨੂੰ  ਸਾਲ ਵਿਚ ਕਰੀਬ 90 ਦਿਨ ਜੇਲ ਤੋਂ ਰਿਹਾਈ ਮਿਲ ਸਕਦੀ ਹੈ |
ਜੇਲ ਤੋਂ ਲਿਖੇ ਅਪਣੇ ਪੱਤਰਾਂ ਵਿਚ ਵੀ ਡੇਰਾ ਮੁਖੀ ਨੇ ਪੈਰੋਕਾਰਾਂ ਨੂੰ  ਜੋ ਸੰਦੇਸ਼ ਦਿਤਾ ਹੈ ਕਿ ਉਨ੍ਹਾਂ ਦੀਆਂ ਇੱਛਾਵਾਂ ਜਲਦੀ ਪੂਰੀਆਂ ਹੋਣ ਵਾਲੀਆਂ ਹਨ | ਚੇਤੇ ਰਹੇ ਕਿ ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ 21 ਦਿਨਾਂ ਦੀ ਫਰਲੋ ਤੇ ਜੇਲ੍ਹ ਤੋਂ ਬਾਹਰ ਆਇਆ ਸੀ | ਉਸ ਸਮੇਂ ਡੇਰਾ ਸੱਚਾ ਸੌਦਾ ਮੁਖੀ ਨੂੰ  21 ਦਿਨਾਂ ਦੀ ਫਰਲੋ ਦਿਤੀ ਗਈ ਸੀ | ਇਹ ਫਰਲੋ ਇਸ ਲਈ ਵੀ ਮਹੱਤਵਪੂਰਨ ਹੈ ਕਿ ਪੂਰੇ ਹਰਿਆਣਾ ਵਿਚ ਵੋਟਰਾਂ ਤੇ ਡੇਰਾ ਸੱਚਾ ਸੌਦਾ ਦਾ ਸਿੱਧਾ ਪ੍ਰਭਾਵ ਹੈ |
ਤਸਵੀਰ-ਡੇਰਾ ਮੁਖੀ

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement